ਬਰਮਿੰਘਮ– ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਤੇ ਪਰੂਪੱਲੀ ਕਸ਼ਯਪ ਬੁੱਧਵਾਰ ਨੂੰ ਇੱਥੇ ਵੱਕਾਰੀ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਪੁਰਸ ਸਿੰਗਲਜ਼ ਵਿਚ ਆਪਣੇ-ਆਪਣੇ ਸ਼ੁਰੂਆਤੀ ਦੌਰ ਦੇ ਮੁਕਾਬਲੇ ਹਾਰ ਕੇ ਬਾਹਰ ਹੋ ਗਏ। ਅਸ਼ਵਿਨੀ ਪੋਨੱਪਾ ਤੇ ਐੱਨ. ਸਿੱਕੀ ਰੈੱਡੀ ਦੀ ਭਾਰਤੀ ਜੋੜੀ ਹਾਲਾਂਕਿ ਮਹਿਲਾ ਡਬਲਜ਼ ਦੇ ਮੈਚ ਵਿਚ ਥਾਈਲੈਂਡ ਦੀ ਬੇਨਯਾਪਾ ਐਮਸਾਰਡ ਤੇ ਨੂਨਤਾਕਰਣ ਐਮਸਾਰਡ ਦੀ ਜੋੜੀ ਨੂੰ ਸਿੱਧੇ ਸੈੱਟ ਵਿਚ ਹਰਾਉਣ ਵਿਚ ਸਫਲ ਰਹੀ। ਭਾਰਤੀ ਜੋੜੀ ਨੇ 30 ਮਿੰਟ ਤਕ ਚੱਲੇ ਮੁਕਾਬਲੇ ਵਿਚ 21-14, 21-12 ਨਾਲ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਇੰਗਲੈਂਡ ਵਿਰੁੱਧ ਕੀਤੀ ਵਿਲੀਅਮਸਨ ਦੀ ਬਰਾਬਰੀ, ਬਣਾਏ ਇਹ ਰਿਕਾਰਡ
8ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ ਆਇਰਲੈਂਡ ਦੇ ਗੈਰ ਦਰਜਾ ਪ੍ਰਾਪਤ ਐਨਗੁਏਨ ਨਹਾਟ ਤੋਂ 11-21, 21-15, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਪੂਰਾ ਇਕ ਘੰਟੇ ਤਕ ਚੱਲਿਆ, ਜਿਸ ਵਿਚ ਆਇਰਲੈਂਡ ਦੇ ਖਿਡਾਰੀ ਨੇ ਦੂਜਾ ਸੈੱਟ ਗਵਾਉਣ ਤੋਂ ਬਾਅਦਸ਼ਾਨਦਾਰ ਵਾਪਸੀ ਕੀਤੀ। ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਕਸ਼ਯਪ ਨੂੰ ਜਾਪਾਨ ਦੇ ਚੋਟੀ ਦਰਜਾ ਪ੍ਰਾਪਤ ਕੇਂਤੋ ਮੋਮੋਤਾ ਹੱਥੋਂ 42 ਮਿੰਟ ਤਕ ਚੱਲੇ ਮੁਕਾਬਲੇ ਵਿਚ 13-21, 21-22 ਨਾਲ ਹਾਰ ਝੱਲਣੀ ਪਈ।
ਇਹ ਖ਼ਬਰ ਪੜ੍ਹੋ- ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੋਲੰਕੀ ਬੋਸਫੋਰਸ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ
NEXT STORY