ਸਿਡਨੀ— ਆਸਟਰੇਲੀਆ ਦੇ ਪਹਿਲੇ ਵਰਲਡ ਕੱਪ ਜੇਤੂ ਕਪਤਾਨ ਐਲੇਨ ਬਾਰਡਰ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਜਿਹੇ ਕ੍ਰਿਕਟਰਾਂ ਕਾਰਨ ਅੱਜ ਟੈਸਟ ਕ੍ਰਿਕਟ ਜ਼ਿੰਦਾ ਹੈ। 65 ਸਾਲਾ ਬਾਰਡਰ ਰਨ ਮਸ਼ੀਨ ਵਿਰਾਟ ਪ੍ਰਤੀ ਆਪਣੀ ਦੀਵਾਨਗੀ ਲੁਕਾ ਨਾ ਸਕੇ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਵਿਰਾਟ ਜਿਹੇ ਕ੍ਰਿਕਟਰਾਂ ਕਾਰਨ ਟੈਸਟ ਮੈਚ ਦਾ ਰੋਮਾਂਚ ਬਣਿਆ ਹੋਇਆ ਹੈ। ਭਾਰਤੀ ਟੀਮ ਇਸ ਸਮੇਂ ਆਸਟਰੇਲੀਆ ਦੌਰੇ ’ਤੇ ਹੈ ਜਿੱਥੇ ਉਸ ਨੂੰ 27 ਨਵੰਬਰ ਤੋਂ ਤਿੰਨ ਵਨ-ਡੇ, ਤਿੰਨ ਟੀ-20 ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।
ਇਹ ਵੀ ਪੜ੍ਹੋ : AUS vs IND ਵਿਚਾਲੇ ਸੀਰੀਜ਼ ਨੂੰ ਲੈ ਕੇ ਦਰਸ਼ਕਾਂ ’ਚ ਭਾਰੀ ਉਤਸ਼ਾਹ, ਬੁਕਿੰਗਸ ਸ਼ੁਰੂ ਹੁੰਦੇ ਹੀ ਵਿਕ ਗਈਆਂ ਟਿਕਟਾਂ
ਆਸਟਰੇਲੀਆ ਨੂੰ ਭਾਰਤੀ ਜ਼ਮੀਨ ’ਤੇ 1987 ’ਚ ਪਹਿਲੀ ਵਾਰ ਵਰਲਡ ਚੈਂਪੀਅਨ ਬਣਾਉਣ ਵਾਲੇ ਬਾਰਡਰ ਨੇ ਕਿਹਾ, ‘‘ਉਹ ਸਾਡੇ ਵੱਡੇ ਵਿਰੋਧੀ ਹਨ ਤੇ ਹਮਲਾਵਰ ਕ੍ਰਿਕਟ ’ਚ ਯਕੀਨ ਰਖਦੇ ਹਨ। ਵਿਰਾਟ ਬਹੁਤ ਜਨੂੰਨ ਦੇ ਨਾਲ ਕ੍ਰਿਕਟ ਖੇਡਦੇ ਹਨ।
ਇਹ ਵੀ ਪੜ੍ਹੋ : ਬੀਮਾਰ ਹਾਕੀ ਓਲੰਪੀਅਨ ਐਮ.ਪੀ. ਸਿੰਘ ਦੀ ਮਦਦ ਲਈ ਅੱਗੇ ਆਈ ਗਾਵਸਕਰ ਦੀ 'ਫਾਊਂਡੇਸ਼ਨ
ਉਨ੍ਹਾਂ ਕਿਹਾ, ‘‘ਵਿਰਾਟ ਦਾ ਇਸ ਦੌਰੇ ’ਤੇ ਸਿਰਫ਼ ਇਕ ਹੀ ਟੈਸਟ ਖੇਡਣਾ ਆਸਟਰੇਲੀਆ ਲਈ ਵੱਡੀ ਗੱਲ ਹੈ। ਮੇਰੇ ਹਿਸਾਬ ਨਾਲ ਇਹ ਭਾਰਤ ਲਈ ਵੱਡਾ ਨੁਕਸਾਨ ਹੈ। ਉਨ੍ਹਾਂ ਦੀ ਬਤੌਰ ਬੱਲੇਬਾਜ਼ ਅਤੇ ਕਪਤਾਨ ਭਰਪਾਈ ਕਰ ਸਕਣਾ ਮੁਸ਼ਕਲ ਹੈ।’’ ਬਾਰਡਰ ਨੇ ਕਿਹਾ, ‘‘ਅਸੀਂ ਉਮੀਦ ਕਰ ਰਹੇ ਸੀ ਕਿ ਵਿਰਾਟ ਦੀ ਪਹਿਲੀ ਔਲਾਦ ਆਸਟਰੇਲੀਆ ’ਚ ਜਨਮ ਲਵੇਗੀ। ਇਸ ਨਾਲ ਅਸੀਂ ਬਾਅਦ ’ਚ ਦਾਅਵਾ ਕਰ ਸਕਦੇ ਸੀ ਕਿ ਉਹ ਆਸਟਰੇਲੀਆਈ ਹੈ।’’ ਵਿਰਾਟ ਆਪਣੀ ਸੰਤਾਨ ਦੇ ਜਨਮ ਕਾਰਨ ਪਹਿਲੇ ਟੈਸਟ ਦੇ ਬਾਅਦ ਭਾਰਤ ਪਰਤ ਆਉਣਗੇ।
ਅਭਿਸ਼ੇਕ, ਪ੍ਰਤੀਸ਼ ਸਰਬ ਭਾਰਤੀ ਓਪਨ ਸਨੂਕਰ ਟੂਰਨਾਮੈਂਟ ਦੇ ਤੀਜੇ ਦੌਰ ’ਚ
NEXT STORY