ਕ੍ਰਾਈਸਟਚਰਚ- ਐਲੀਸਾ ਹੀਲੀ ਨੇ ਆਪਣੇ ਹਮਲਾਵਰ ਤਰੀਕੇ ਨਾਲ ਬਿਹਤਰੀਨ ਨਜ਼ਾਰਾ ਪੇਸ਼ ਕਰਦੇ ਹੋਏ 170 ਦੌੜਾਂ ਦੀ ਵੱਡੀ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ਨਾਲ ਆਸਟਰੇਲੀਆ ਨੇ ਇੰਗਲੈਂਡ ਦੇ ਵਿਰੁੱਧ ਆਈ. ਸੀ. ਸੀ. ਮਹਿਲਾ ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਐਤਵਾਰ ਨੂੰ ਇੱਥੇ ਪੰਜ ਵਿਕਟਾਂ 'ਤੇ 356 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਇਸ ਦੇ ਨਾਲ ਹੀ ਹੀਲੀ ਨੇ ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਐਡਮ ਗਿਲਕ੍ਰਿਸਟ ਦੀ ਸਭ ਤੋਂ ਵੱਡੀ ਪਾਰੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਹੀਲੀ ਨੂੰ 41 ਦੌੜਾਂ ਦੇ ਨਿਜੀ ਸਕੋਰ 'ਤੇ ਜੀਵਨ ਦਾਨ ਮਿਲਿਆ, ਜਿਸਦਾ ਉਨ੍ਹਾਂ ਨੇ ਪੂਰਾ ਫਾਇਦਾ ਚੁੱਕਿਆ ਅਤੇ ਇੰਗਲੈਂਡ ਦੇ ਵਿਰੁੱਧ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਵਿਚ 138 ਗੇਂਦਾਂ ਅਤੇ 26 ਚੌਕੇ ਲਗਾਏ। ਹੀਲੀ ਨੇ ਪੁਰਸ਼ ਐਂਡ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿਚ ਸਭ ਤੋਂ ਜ਼ਿਆਧਾ ਵਿਅਕਤੀਗਤ ਸਕੋਰ ਦਾ ਨਵਾਂ ਰਿਕਾਰਡ ਵੀ ਬਣਾਇਆ। ਉਸ ਤੋਂ ਬਾਅਦ ਐਡਮ ਗਿਲਕ੍ਰਿਸਟ (149, ਵਿਸ਼ਵ ਕੱਪ 2007), ਰਿਕੀ ਪੋਂਟਿੰਗ (140, ਵਿਸ਼ਵ ਕੱਪ 2003) ਅਤੇ ਵਿਵ ਰਿਚਡਰਸ (138, ਵਿਸ਼ਵ ਕੱਪ 1979) ਦਾ ਨੰਬਰ ਆਉਂਦਾ ਹੈ।
ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਹੀਲੀ ਦਾ ਉਸਦੀ ਸਲਾਮੀ ਜੋੜੀਦਾਰ ਰਾਚੇਲ ਹੇਨਸ (93 ਗੇਂਦਾਂ 'ਤੇ 68) ਅਤੇ ਬੇਥ ਮੂਨੀ (47 ਗੇਂਦਾਂ 'ਤੇ 62) ਨੇ ਉਸਦਾ ਵਧੀਆ ਸਾਥ ਦਿੱਤਾ, ਜਿਸ ਨਾਲ ਆਸਟਰੇਲੀਆ ਮਹਿਲਾ ਵਿਸ਼ਵ ਕੱਪ ਫਾਈਨਲ ਵਿਚ ਸਭ ਤੋਂ ਜ਼ਿਆਦਾ ਸਕੋਰ ਦਾ ਰਿਕਾਰਡ ਬਣਾਉਣ ਵਿਚ ਸਫਲ ਰਿਹਾ। ਇਹ ਪੁਰਸ਼ ਅਤੇ ਮਹਿਲਾ ਵਿਸ਼ਵ ਕੱਪ ਫਾਈਨਲ ਵਿਚ ਦੂਜਾ ਵੱਡਾ ਸਕੋਰ ਹੈ। ਆਸਟਰੇਲੀਆਈ ਪੁਰਸ਼ ਟੀਮ ਨੇ ਵਿਸ਼ਵ ਕੱਪ 2003 ਦੇ ਫਾਈਨਲ ਵਿਚ ਭਾਰਤ ਦੇ ਵਿਰੁੱਧ 2 ਵਿਕਟਾਂ 'ਤੇ 359 ਦੌੜਾਂ ਬਣਾਈਆਂ ਸਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
NEXT STORY