ਮੁੰਬਈ- ਮੁੰਬਈ ਇੰਡੀਅਨਜ਼ ਦੇ ਵਿਰੁੱਧ ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਆਈ. ਪੀ. ਐੱਲ. ਦੇ 15ਵੇਂ ਸੀਜ਼ਨ ਦਾ ਪਹਿਲਾ ਸੈਂਕੜਾ ਲਗਾ ਦਿੱਤਾ ਹੈ। ਬਟਲਰ ਨੇ ਮੁੰਬਈ ਦੇ ਵਿਰੁੱਧ 66 ਗੇਂਦਾਂ ਦਾ ਸਾਹਮਣਾ ਕੀਤਾ ਅਤੇ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 100 ਦੌੜਾਂ ਦੀ ਪਾਰੀ ਖੇਡੀ।
ਜੋਸ ਬਟਲਰ ਦਾ ਆਈ. ਪੀ. ਐੱਲ. ਵਿਚ ਇਹ ਦੂਜਾ ਸੈਂਕੜਾ ਹੈ ਅਤੇ ਉਨ੍ਹਾਂ ਨੇ ਆਪਣੇ ਦੋਵੇਂ ਸੈਂਕੜੇ ਰਾਜਸਥਾਨ ਦੇ ਲਈ ਖੇਡਦੇ ਹੋਏ ਲਗਾਏ ਹਨ। ਉਹ ਅਜਿਹਾ ਕਰਨ ਵਾਲੇ ਰਾਜਸਥਾਨ ਟੀਮ ਦੇ ਚੌਥੇ ਬੱਲੇਬਾਜ਼ ਬਣ ਗਏ ਹਨ। ਬਟਲਰ ਤੋਂ ਪਹਿਲਾਂ ਸ਼ੇਨ ਵਾਟਸਨ, ਅਜਿੰਕਯ ਰਹਾਣੇ ਅਤੇ ਮੌਜੂਦਾ ਕਪਤਾਨ ਸੰਜੂ ਸੈਮਸਨ ਹੀ ਅਜਿਹਾ ਕਰ ਸਕੇ ਹਨ।
ਆਪਣੀ ਇਸ ਪਾਰੀ ਦੇ ਨਾਲ ਜੋਸ ਬਟਲਰ ਨੇ ਬਤੌਰ ਸਲਾਮੀ ਬੱਲੇਬਾਜ਼ 1500 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਉਹ ਆਈ. ਪੀ. ਐੱਲ. ਵਿਚ 1500 ਦੌੜਾਂ ਪੂਰੀਆਂ ਕਰਨ ਦੇ ਮਾਮਲੇ ਵਿਚ ਚੌਥੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਚੁੱਕੇ ਹਨ। ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਦੇ ਮਾਮਲੇ ਵਿਚ ਕ੍ਰਿਸ ਗੇਲ ਅੱਗੇ ਹਨ। ਦੇਖੋ ਰਿਕਾਰਡ-
ਆਈ. ਪੀ. ਐੱਲ. ਵਿਚ ਓਪਨਰ ਦੇ ਤੌਰ 'ਤੇ ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਵਾਲੇ ਬੱਲੇਬਾਜ਼
35: ਕ੍ਰਿਸ ਗੇਲ
36: ਵਿਰਾਟ ਕੋਹਲੀ
37: ਕੇ. ਐੱਲ. ਰਾਹੁਲ
39: ਜੋਸ ਬਟਲਰ*
41: ਮਾਈਕਲ ਹਸੀ
ਆਈ. ਪੀ. ਐੱਲ. ਵਿਚ ਬਟਲਰ ਦੇ ਟਾਪ ਸਕੋਰਰ
124 : ਬਨਾਮ ਸਨਰਾਈਜ਼ਰਜ਼ ਹੈਦਰਾਬਾਦ
100 : ਬਨਾਮ ਮੁੰਬਈ ਇੰਡੀਅਨਜ਼ (ਅੱਜ)
95* : ਬਨਾਮ ਚੇਨਈ ਸੁਪਰ ਕਿੰਗਜ਼
94* : ਬਨਾਮ ਮੁੰਬਈ ਇੰਡੀਅਨਜ਼
89 : ਬਨਾਮ ਮੁੰਬਈ ਇੰਡੀਅਨਜ਼
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ
ਮੁੰਬਈ ਇੰਡੀਅਨਜ਼ ਦੇ ਵਿਰੁੱਧ 5 ਜਾਂ ਉਸ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
4 ਵਾਰ: ਜੋਸ ਬਟਲਰ*
4 ਵਾਰ: ਕ੍ਰਿਸ ਗੇਲ
2 ਵਾਰ: ਮੋਈਨ ਅਲੀ
2 ਵਾਰ: ਐੱਮ. ਐੱਸ. ਧੋਨੀ
ਇਹ ਖ਼ਬਰ ਪੜ੍ਹੋ- CSK v LSG : ਬ੍ਰਾਵੋ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਬਣੇ ਗੇਂਦਬਾਜ਼
ਆਈ. ਪੀ. ਐੱਲ. ਵਿਚ ਹਰੇਕ ਟੀਮ ਵਲੋਂ ਲਗਾਏ ਗਏ ਸੈਂਕੜੇ
14: ਰਾਇਲ ਚੈਲੰਜਰਜ਼ ਬੈਂਗਲੁਰੂ
13: ਪੰਜਾਬ ਕਿੰਗਜ਼
10: ਰਾਜਸਥਾਨ ਰਾਇਲਜ਼*
10: ਦਿੱਲੀ ਕੈਪੀਟਲਸ
09: ਚੇਨਈ ਸੁਪਰ ਕਿੰਗਜ਼
04: ਮੁੰਬਈ ਇੰਡੀਅਨਜ਼
03: ਸਨਰਾਈਜ਼ਰਜ਼ ਹੈਦਰਾਬਾਦ
01: ਕੋਲਕਾਤਾ ਨਾਈਟ ਰਾਈਡਰਜ਼
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
GT v DC : ਸ਼ੁਭਮਨ ਗਿੱਲ ਦਾ ਅਰਧ ਸੈਂਕੜਾ, ਗੁਜਰਾਤ ਨੇ ਦਿੱਲੀ ਨੂੰ ਦਿੱਤਾ 172 ਦੌੜਾਂ ਦਾ ਟੀਚਾ
NEXT STORY