ਹੋਲਜ਼ਹੋਸੇਨ (ਸਵਿਟਜ਼ਰਲੈਂਡ) : ਭਾਰਤੀ ਮਹਿਲਾ ਗੋਲਫਰ ਅਮਨਦੀਪ ਦ੍ਰਾਲ ਸਵਿਸ ਲੇਡੀਜ਼ ਓਪਨ ਦੇ ਸ਼ੁਰੂਆਤੀ ਦੌਰ 'ਚ ਦੋ ਅੰਡਰ 69 ਦੇ ਕਾਰਡ ਨਾਲ 14ਵੇਂ ਸਥਾਨ 'ਤੇ ਹੈ, ਜਦਕਿ ਦੀਕਸ਼ਾ ਡਾਗਰ ਇਕ ਅੰਡਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ 27ਵੇਂ ਸਥਾਨ 'ਤੇ ਹੈ। ਅਮਨਦੀਪ ਨੇ 4 ਬਰਡੀ ਅਤੇ 2 ਬੋਗੀ ਬਣਾਈ ਜਦਕਿ ਦੀਕਸ਼ਾ ਨੇ ਇੱਕ ਬੋਗੀ ਦੇ ਮੁਕਾਬਲੇ ਦੋ ਬਰਡੀਜ਼ ਬਣਾਈਆਂ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਇੱਕ ਹੋਰ ਭਾਰਤੀ, ਵਾਣੀ ਕਪੂਰ, ਇੱਕ ਓਵਰ 72 ਦਾ ਕਾਰਡ ਬਣਾ ਕੇ 53ਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਡਾਇਮੰਡ ਲੀਗ ਦੇ ਫਾਈਨਲ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ
ਅਰਜੁਨ ਅਟਵਾਲ ਪੀ. ਜੀ. ਏ. ਟੂਰ ਦੇ ਨਵੇਂ ਸੀਜ਼ਨ ਦੇ ਪਹਿਲੇ ਟੂਰਨਾਮੈਂਟ ਵਿੱਚ ਕੱਟ ਤੋਂ ਖੁੰਝਿਆ
ਭਾਰਤੀ ਗੋਲਫਰ ਅਰਜੁਨ ਅਟਵਾਲ ਨੇ ਇੱਥੇ ਪੀ. ਜੀ. ਏ. ਟੂਰ 'ਤੇ ਸੀਜ਼ਨ-ਓਪਨਿੰਗ ਫੋਰਟਨਾਈਟ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ 74 ਦਾ ਕਾਰਡ ਬਣਾਇਆ ਜਿਸ ਕਾਰਨ ਉਹ ਕੱਟ ਤੋਂ ਖੁੰਝ ਗਿਆ। ਅਟਵਾਲ ਨੇ ਪਹਿਲੇ ਦੌਰ 'ਚ 77 ਦਾ ਕਾਰਡ ਖੇਡਿਆ ਸੀ। ਭਾਰਤੀ-ਅਮਰੀਕੀ ਗੋਲਫਰ ਸਾਹਿਥ ਥਿਗਾਲਾ ਨੇ ਪਹਿਲੇ ਦੌਰ 'ਚ 68 ਤੋਂ ਬਾਅਦ 64 ਦਾ ਕਾਰਡ ਬਣਾ ਕੇ ਉਸ ਨੂੰ ਸਾਂਝੀ ਬੜ੍ਹਤ ਬਣਾਈ। ਉਹ ਕੋਰੀਆ ਦੇ ਕੇ. ਐੱਚ. ਕਿਮ ਨਾਲ 12 ਅੰਡਰ 'ਤੇ ਬਰਾਬਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਰਾਟ ਬਣੇ 'ਵਾਟਰ ਬੁਆਏ', ਕੁਝ ਇਸ ਤਰ੍ਹਾਂ ਮਸਤੀ ਕਰਦੇ ਹੋਏ ਸਾਥੀ ਖਿਡਾਰੀਆਂ ਨੂੰ ਪਿਲਾਇਆ ਪਾਣੀ
NEXT STORY