ਨਵੀਂ ਦਿੱਲੀ- ਚੈਂਪੀਅਨ ਚੈਸ ਟੂਰ ਦੇ ਨੌਵੇਂ ਤੇ ਆਖ਼ਰੀ ਪੜਾਅ ਐਮਚੈਸ ਰੈਪਿਡ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਸੈਮੀ ਫ਼ਾਈਨਲ 'ਚ ਜਿੱਤ ਦਰਜ ਕਰਦੇ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੇਗਨਸ ਕਾਰਲਸਨ ਤੇ ਰੂਸ ਦੇ ਅਰਟੇਮਿਵ ਬਲਾਦੀਸਲਾਵ ਫ਼ਾਈਨਲ 'ਚ ਪਹੁੰਚ ਗਏ ਹਨ ਜਿੱਥੇ ਦੋਵੇਂ ਲਗਾਤਾਰ ਦੋ ਦਿਨ ਬੈਸਟ ਆਫ਼ ਟੂ ਫਾਈਨਲ 'ਚ ਚਾਰ-ਚਾਰ ਰੈਪਿਡ ਮੁਕਾਬਲੇ ਖੇਡਣਗੇ।
ਪਹਿਲੇ ਸੈਮੀਫ਼ਾਈਨਲ 'ਚ ਵਿਸ਼ਵ ਚੈਂਪੀਅਨ ਨਾਰਵੇ ਦੇ ਮੇਗਨਸ ਕਾਰਲਸਨ ਤੇ ਅਰਮੇਨੀਆ ਦੇ ਲੇਵੋਨ ਅਰੋਨੀਅਨ ਵਿਚਾਲੇ ਪਹਿਲੇ ਦਿਨ ਦਾ ਸਕੋਰ 2-2 ਰਿਹਾ ਸੀ 'ਤੇ ਦੂਜੇ ਦਿਨ ਕਾਰਲਸਨ ਬੇਹੱਦ ਹਮਲਾਵਰ ਨਜ਼ਰ ਆਏ ਤੇ ਉਨ੍ਹਾਂ ਨੇ ਪਹਿਲਾ ਤੇ ਚੌਥਾ ਮੈਚ ਜਿੱਤ ਕੇ ਤੇ ਦੂਜਾ ਤੇ ਤੀਜਾ ਮੈਚ ਡਰਾਅ ਖੇਡ ਕੇ 3-1 ਦੇ ਫ਼ਰਕ ਨਾਲ ਦਿਨ ਆਪਣੇ ਨਾਂ ਕਰਦੇ ਹੋਏ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ।
ਦੂਜੇ ਸੈਮੀਫ਼ਾਈਨਲ 'ਚ ਫ਼ਰਾਂਸ ਦੇ ਅਲੀਰੇਜਾ ਤੇ ਰੂਸ ਦੇ ਅਰਟੇਮਿਵ ਬਲਾਦਿਸਲਾਵ ਦਰਿਮਆਨ ਵੀ ਲਗਾਤਾਰਾ ਦੂਜੇ ਦਿਨ ਵੀ ਸਕੋਰ 2-2 'ਤੇ ਖ਼ਤਮ ਹੋਇਆ। ਅਜਿਹੇ 'ਚ ਦੋਵਾਂ ਦਰਮਿਆਨ ਟਾਈਬ੍ਰੇਕ ਦੇ ਮੁਕਾਬਲੇ ਖੇਡੇ ਗਏ ਜਿਸ 'ਚ ਦੋ ਬਲਿਟਜ਼ ਦੇ ਬਾਅਦ ਵੀ ਸਕੋਰ ਬਰਾਬਰ ਰਹਿਣ 'ਤੇ ਅਰਮਾਗੋਦੇਵ ਟਾਈਬ੍ਰੇਕ ਦਾ ਮੁਕਾਬਲਾ ਖੇਡਿਆ ਗਿਆ ਜਿਸ 'ਚ ਅਰਟੇਮਿਵ ਨੇ ਜਿੱਤ ਦਰਜ ਕਰਦੇ ਹੋਏ 2-1 ਨਾਲ ਟਾਈਬ੍ਰੇਕ ਜਿੱਤ ਲਿਆ।
ਨਿਊਯਾਰਕ ਵਿਖੇ 'ਕੱਬਡੀ ਕੱਪ' ਦਾ 10 ਅਕਤੂਬਰ ਨੂੰ ਹੋਵੇਗਾ ਆਗਾਜ਼
NEXT STORY