ਸਪੋਰਟਸ ਡੈਸਕ : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਸਥਾਪਤ ਕਰ ਲਿਆ ਹੈ। ਅਰਸ਼ਦੀਪ ਹੁਣ ਪੰਜਾਬ ਕਿੰਗਜ਼ ਦੀ ਫਰੈਂਚਾਇਜ਼ੀ ਲਈ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਪੀਯੂਸ਼ ਚਾਵਲਾ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਅਰਸ਼ਦੀਪ ਸਿੰਘ ਹੁਣ ਤੱਕ ਪੰਜਾਬ ਕਿੰਗਜ਼ ਲਈ 88 ਮੈਚ ਖੇਡ ਚੁੱਕੇ ਹਨ। ਉਹ ਪੰਜਾਬ ਕਿੰਗਜ਼ ਲਈ 100 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ ਹਨ। ਅਰਸ਼ਦੀਪ ਸਾਲ 2019 ਤੋਂ ਲਗਾਤਾਰ ਪੰਜਾਬ ਦੀ ਟੀਮ ਨਾਲ ਜੁੜੇ ਹੋਏ ਹਨ ਅਤੇ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਵਜੋਂ ਉਭਰੇ ਹਨ।
ਅਰਸ਼ਦੀਪ ਸਿੰਘ ਨੇ ਪਿਊਸ਼ ਚਾਵਲਾ ਨੂੰ ਛੱਡਿਆ ਪਿੱਛੇ
ਅਰਸ਼ਦੀਪ ਸਿੰਘ ਨੇ ਪੰਜਾਬ ਕਿੰਗਜ਼ ਲਈ 88 ਮੈਚ ਖੇਡੇ ਹਨ। ਉਨ੍ਹਾਂ ਨੇ ਪਿਊਸ਼ ਚਾਵਲਾ ਦਾ ਰਿਕਾਰਡ ਤੋੜਿਆ ਹੈ, ਜਿਨ੍ਹਾਂ ਨੇ ਪੰਜਾਬ ਕਿੰਗਜ਼ ਲਈ 87 ਮੈਚ ਖੇਡੇ ਹਨ।
ਸ਼ਾਨਦਾਰ ਪ੍ਰਦਰਸ਼ਨ
ਆਈਪੀਐਲ 2026 ਦੇ ਸੀਜ਼ਨ ਦੌਰਾਨ ਅਰਸ਼ਦੀਪ ਨੇ ਨਾ ਸਿਰਫ਼ ਮੈਚ ਖੇਡਣ ਦਾ ਰਿਕਾਰਡ ਬਣਾਇਆ, ਸਗੋਂ ਮੁੰਬਈ ਇੰਡੀਅਨਜ਼ ਵਿਰੁੱਧ 3/22 ਵਰਗੇ ਸ਼ਾਨਦਾਰ ਸਪੈੱਲ ਸੁੱਟ ਕੇ ਆਪਣੀ ਫਾਰਮ ਦਾ ਸਬੂਤ ਵੀ ਦਿੱਤਾ। ਪੰਜਾਬ ਕਿੰਗਜ਼ ਨੇ ਉਨ੍ਹਾਂ ਨੂੰ 2025 ਦੀ ਨਿਲਾਮੀ ਵਿੱਚ 18 ਕਰੋੜ ਰੁਪਏ ਦੀ ਵੱਡੀ ਰਕਮ ਦੇ ਕੇ ਮੁੜ ਆਪਣੀ ਟੀਮ ਵਿੱਚ ਰਿਟੇਨ ਕੀਤਾ ਸੀ, ਜੋ ਉਨ੍ਹਾਂ ਦੀ ਟੀਮ ਲਈ ਅਹਿਮੀਅਤ ਨੂੰ ਦਰਸਾਉਂਦਾ ਹੈ।
ਪੰਜਾਬ ਦੇ ਇਸ ਨੌਜਵਾਨ ਗੇਂਦਬਾਜ਼ ਨੇ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ ਅਤੇ ਨਿਰੰਤਰਤਾ ਨਾਲ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਪੰਜਾਬੀ ਪ੍ਰਸ਼ੰਸਕਾਂ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਕਿ ਉਨ੍ਹਾਂ ਦਾ ਆਪਣਾ "ਘਰ ਦਾ ਮੁੰਡਾ" ਟੀਮ ਦਾ ਸਭ ਤੋਂ ਵੱਡਾ ਚਿਹਰਾ ਬਣ ਗਿਆ ਹੈ।
IPL 2026: ਤਿਲਕ ਵਰਮਾ ਦੀ ਤੂਫਾਨੀ ਪਾਰੀ, 45 ਗੇਂਦਾਂ 'ਚ ਸੈਂਕੜਾ ਜੜ ਕੇ ਵੱਡਾ ਰਿਕਾਰਡ ਕੀਤਾ ਆਪਣੇ ਨਾਂ
NEXT STORY