ਦੁਬਈ— ਸਾਬਕਾ ਚੈਂਪੀਅਨ ਅਮਿਤ ਪੰਘਾਲ (52 ਕਿਲੋ) ਕਜ਼ਾਖ਼ਸਤਾਨ ਦੇ ਸਾਕੇਨ ਬਿਬੋਸਿਨੋਵ ਨੂੰ ਹਰਾ ਕੇ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਪਹੁੰਚ ਗਏ। ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਮੁੱਕੇਬਾਜ਼ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਮਗ਼ਾ ਜੇਤੂ ਬਿਬੋਸਿਨੋਵ ਨੂੰ 5-0 ਨਾਲ ਹਰਾਇਆ। ਦੁਨੀਆ ਦੇ ਨੰਬਰ ਇਕ ਮੁੱਕੇਬਾਜ਼ ਨੇ ਸ਼ਾਨਦਾਰ ਤੇ ਜਵਾਬੀ ਹਮਲੇ ਨਾਲ ਵਿਰੋਧੀ ਖਿਡਾਰੀ ਨੂੰ ਹਰਾਇਆ।
ਭਾਰਤ ਦੀਆਂ ਮਹਿਲਾ ਮੁੱਕੇਬਾਜ਼ ਵੀ ਫ਼ਾਈਨਲ ’ਚ ਪਹੁੰਚ ਗਈਆਂ ਹਨ ਜਿਸ ’ਚ 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ (51 ਕਿਲੋ), ਲਾਲਬੁਆਤਸੈਹੀ (64 ਕਿਲੋ), ਪੂਜਾ ਰਾਣੀ (75 ਕਿਲੋ) ਤੇ ਅਨੁਪਮਾ (ਪਲੱਸ 81 ਕਿਲੋ) ਸ਼ਾਮਲ ਹਨ। ਪੂਜਾ ਨੂੰ ਵਾਕਓਵਰ ਮਿਲਿਆ ਜਦੋਂ ਉਸ ਦੇ ਵਿਰੋਧੀ ਨੇ ਨਾਂ ਵਾਪਸ ਲੈ ਲਿਆ। ਦੋ ਵਾਰ ਦੀ ਵਿਸ਼ਵ ਯੁਵਾ ਚੈਂਪੀਅਨ ਸਾਕਸ਼ੀ ਚੌਧਰੀ (54 ਕਿਲੋ) ਨੂੰ ਕਜ਼ਾਖ਼ਸਤਾਨ ਦੀ ਦੀਨਾ ਜੋਲਾਮਨ ਨੇ ਹਰਾਇਆ।
ਮਾਨਸਿਕ ਮਜ਼ਬੂਤੀ ਵੀ ਸਰੀਰਕ ਫਿਟਨੈੱਸ ਦੇ ਬਰਾਬਰ ਮਹੱਤਵਪੂਰਨ : ਜਰਮਨਪ੍ਰੀਤ ਸਿੰਘ
NEXT STORY