ਨਵੀਂ ਦਿੱਲੀ- ਭਾਰਤ ਦੀ ਉੱਭਰਦੀ ਹੋਈ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੂੰ ਨਿਊਯਾਰਕ ’ਚ ਸਪਰਾਟ ਟੂਰਨਾਮੈਂਟ ਆਫ ਚੈਂਪੀਅਨਜ਼ ਦੇ ਦੂਜੇ ਦੌਰ ’ਚ ਜਾਪਾਨ ਦੀ ਵਿਸ਼ਵ ’ਚ 7ਵੇਂ ਨੰਬਰ ਦੀ ਖਿਡਾਰਨ ਸਤੋਮੀ ਵਾਤਾਨਾਬੇ ਦੇ ਖਿਲਾਫ ਉਲਟਫੇਰ ਕਰਨ ਦੀ ਸਥਿਤੀ ’ਚ ਪਹੁੰਚਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ।
ਆਪਣੇ ਪਹਿਲੇ ਪੀ.ਐੱਸ.ਏ. ਪਲੈਟੀਨਮ-ਪੱਧਰੀ ਟੂਰਨਾਮੈਂਟ ’ਚ ਹਿੱਸਾ ਲੈ ਰਹੀ ਮਹਿਲਾ ਰੈਂਕਿੰਗ ’ਚ ਵਿਸ਼ਵ ਦੀ 31ਵੇਂ ਨੰਬਰ ਦੀ ਖਿਡਾਰਨ ਅਨਾਹਤ ਨੇ ਸ਼ੁਰੂਆਤੀ ਦੋ ਸੈੱਟ ਜਿੱਤੇ ਪਰ ਜਾਪਾਨ ਦੀ ਛੇਵਾਂ ਦਰਜਾ ਪ੍ਰਾਪਤ ਤਜਰਬੇਕਾਰ ਖਿਡਾਰਨ ਨੇ ਵਾਪਸੀ ਕਰਦੇ ਹੋਏ 6-11, 6-11, 11-2, 11-8, 11-6 ਨਾਲ ਜਿੱਤ ਹਾਸਲ ਕੀਤੀ।
BCCI ਦੇ ਸਾਬਕਾ ਪ੍ਰਧਾਨ ਆਈਐੱਸ ਬਿੰਦਰਾ ਦਾ ਦੇਹਾਂਤ, 84 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
NEXT STORY