ਵਿਜਕ ਆਨ ਜੀ (ਨੀਦਰਲੈਂਡ)- ਪੰਜ ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਸ਼ਨੀਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਟਾਟਾ ਸਟੀਲ ਮਾਸਟਰਜ਼ ਸੁਪਰ ਟੂਰਨਾਮੈਂਟ ਵਿਚ ਸ਼ਾਨਦਾਰ ਖਿਡਾਰੀਆਂ ਵਿਰੁੱਧ ਮੁਹਿੰਮ ਸ਼ੁਰੂ ਕਰੇਗਾ, ਜਿਸ ਵਿਚ ਮੈਗਨਸ ਕਾਰਲਸਨ ਵਰਗੇ ਧੁਨੰਤਰ ਵੀ ਸ਼ਾਮਲ ਹਨ। ਆਨੰਦ (50 ਸਾਲ) ਨੇ 1989 ਵਿਚ ਇੱਥੇ ਡੈਬਿਊ ਕੀਤਾ ਸੀ। ਉਹ ਪਿਛਲੇ 31 ਸਾਲਾਂ ਵਿਚ ਇਸ ਟੂਰਨਾਮੈਂਟ ਵਿਚ 18ਵੀਂ ਵਾਰ ਹਿੱਸਾ ਲੈ ਰਿਹਾ ਹੈ ਅਤੇ ਇੱਥੇ 5 ਵਾਰ ਦਾ ਜੇਤੂ ਹੈ। ਉਸ ਨੇ ਇੱਥੇ 2006 ਵਿਚ ਖਿਤਾਬ ਜਿੱਤਿਆ ਸੀ ਅਤੇ ਪ੍ਰਮੁੱਖ ਦਾਅਵੇਦਾਰਾਂ 'ਚੋਂ ਇਕ ਹੈ। ਟੂਰਨਾਮੈਂਟ ਵਿਚ ਨਾਰਵੇ ਦਾ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਖਿੱਚ ਦਾ ਕੇਂਦਰ ਹੋਵੇਗਾ, ਜਿਸ ਨੇ ਪਿਛਲੇ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਇਸਦਾ ਅੰਤ ਤਿੰਨੇ ਸਵੂਰਪਾਂ-ਰੈਪਿਡ, ਬਲਿਟਜ਼ ਅਤੇ ਕਲਾਸੀਕਲ ਵਿਚ ਵਿਸ਼ਵ ਚੈਂਪੀਅਨ ਦੇ ਤੌਰ 'ਤੇ ਕੀਤਾ। ਕਾਰਲਸਨ ਦੇ ਅਜੇ 2872 ਰੇਟਿੰਗ ਅੰਕ ਹਨ ਅਤੇ ਟੂਰਨਾਮੈਂਟ ਦੌਰਾਨ ਉਸ ਦੀਆਂ ਨਜ਼ਰਾਂ 2900 ਰੇਟਿੰਗ ਅੰਕ ਪਾਰ ਕਰਨ 'ਤੇ ਲੱਗੀਆਂ ਹੋਣਗੀਆਂ।
ਕਾਰਲਸਨ ਚੋਟੀ ਦਰਜਾ ਪ੍ਰਾਪਤ ਖਿਡਾਰੀ ਦੇ ਤੌਰ 'ਤੇ ਸ਼ੁਰੂਆਤ ਕਰੇਗਾ, ਜਦਕਿ ਅਮਰੀਕਾ ਦਾ ਫੈਬੀਆਨੋ ਕਾਰੂਆਨਾ ਨੂੰ ਦੂਜਾ ਦਰਜਾ ਮਿਲਿਆ ਹੈ। ਸਥਾਨਕ ਸਟਾਰ ਅਨੀਸ਼ ਗਿਰੀ ਅਤੇ ਹਮਵਤਨ ਵੇਸਲੀ ਸੋਅ ਇਸ ਤੋਂ ਬਾਅਦ ਹੈ। ਆਨੰਦ ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ।
BBL 'ਚ ਖੇਡ ਰਹੇ ਮੰਗੇਤਰ ਨੂੰ ਬੋਲੀ ਮਹਿਲਾ ਐਂਕਰ, ਚੰਗਾ ਪ੍ਰਦਰਸ਼ਨ ਨਾ ਕੀਤਾ ਤਾਂ ਘਰ ਨਾ ਆਉਣਾ
NEXT STORY