ਨਿਊਪੋਰਟ— ਅਮਰੀਕਾ ਦੇ ਜੇਨਸਨ ਬਰੂਕਸਬੀ ਨੇ ਜਾਰਡਨ ਥਾਂਪਸਨ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਹਾਲ ਆਫ਼ ਫ਼ੇਮ ਓਪਨ ਟੈਨਿਸ ਟੂਰਨਾਮੈਂਟ ਦੇ ਫ਼ਾਈਨਲ ’ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਦੱਖਣੀ ਅਫ਼ਰੀਕਾ ਦੇ ਕੇਵਿਡ ਐਂਡਰਸਨ ਨਾਲ ਹੋਵੇਗਾ।
ਅਮਰੀਕਾ ਦੇ 20 ਸਾਲਾ ਖਿਡਾਰੀ ਨੇ ਥਾਂਪਸਨ ਨੂੰ 6-3, 7-6 (3) ਨਾਲ ਹਰਾਇਆ ਜਦਕਿ ਐਂਡਰਸਨ ਨੇ ਪਹਿਲੇ ਸੈਮੀਫ਼ਾਈਨਲ ’ਚ ਚੋਟੀ ਦਾ ਦਰਜਾ ਪ੍ਰਾਪਤ ਅਲੈਕਸਾਂਦਰ ਬੁਬਲਿਕ ਨੂੰ ਤਿੰਨ ਸੈੱਟਾਂ ਤਕ ਚਲੇ ਮੈਚ ’ਚ 4-6, 7-6 (3), 7-5 ਨਾਲ ਹਰਾਇਆ। ਬਰੂਕਸਬੀ ਨਿਊਪੋਰਟ ਦੇ ਘਾਹ ਵਾਲੇ ਕੋਰਟ ’ਤੇ ਹੋਣ ਵਾਲੇ ਇਸ ਟੂਰਨਾਮੈਂਟ ਦੇ ਫ਼ਾਈਨਲ ’ਚ ਪਹੁੰਚਣ ਵਾਲੇ ਦੂਜੇ ਯੁਵਾ ਖਿਡਾਰੀ ਹਨ।
ਇਹ ਉੱਤਰ ਅਮਰੀਕਾ ਦਾ ਇਕਮਾਤਰ ਟੂਰਨਾਮੈਂਟ ਹੈ ਜਿਸ ਨੂੰ ਘਾਹ ਵਾਲੇ ਕੋਰਟ ’ਤੇ ਖੇਡਿਆ ਜਾਂਦਾ ਹੈ। ਬਰੂਕਸਬੀ ਪਹਿਲੀ ਵਾਰ ਏ. ਟੀ. ਪੀ. ਟੂਰ ਫ਼ਾਈਨਲ ’ਚ ਖੇਡਣਗੇ ਜਦਕਿ 35 ਸਾਲਾ ਐਂਡਰਸਨ ਆਪਣੇ ਸਤਵੇਂ ਟੂਰ ਖ਼ਿਤਾਬ ਲਈ ਕੋਰਟ ’ਤੇ ਖੇਡਣਗੇ।
ਟੋਕੀਓ ’ਚ ਸਾਡੇ ਹੁਨਰਬਾਜ਼ : ਘੋੜਸਵਾਰੀ ’ਚ ਫੌਆਦ ਮਿਰਜ਼ਾ ਦਿਖਾਉਣਗੇ ਆਪਣਾ ਦਮ, ਇਹ ਹੈ ਰਿਕਾਰਡ
NEXT STORY