ਸਪੋਰਟਸ ਡੈਸਕ— ਟੋਕੀਓ ਓਲੰਪਿਕ ਦੀ ਘੋੜਸਵਾਰੀ ਪ੍ਰਤੀਯੋਗਿਤਾ ’ਚ ਭਾਰਤ ਦੇ ਫੌਆਦ ਮਿਰਜ਼ਾ ਨੇ ਕੁਆਲੀਫ਼ਾਈ ਕੀਤਾ ਹੈ। 29 ਸਾਲਾ ਦੇ ਮਿਰਜ਼ਾ ਅਜਿਹੇ ਤੀਜੀੇ ਘੋੜਸਵਾਰ ਹਨ ਜੋ ਕਿ ਭਾਰਤ ਵੱਲੋਂ ਓਲੰਪਿਕ ਖੇਡਣਗੇ। ਭਾਰਤ ਅਜੇ ਤਕ ਘੋੜਸਵਾਰੀ ’ਚ ਕੋਈ ਮੈਡਲ ਹਾਸਲ ਨਹੀਂ ਕਰ ਸਕਿਆ ਹੈ।
ਘੋੜਸਵਾਰੀ ’ਚ ਇਕਮਾਤਰ ਖਿਡਾਰੀ
ਫੌਆਦ ਮਿਰਜ਼ਾ
ਜਨਮ : 6 ਮਾਰਚ 1992
ਬੈਂਗਲੁਰੂ, ਕਰਨਾਟਕ
ਜੇਤੂ
ਏਸ਼ੀਅਨ ਗੇਮਜ਼ 2018 ਜਕਾਰਤਾ ’ਚ ਸਿਲਵਰ (ਸਿੰਗਲ)
ਏਸ਼ੀਅਨ ਗੇਮਸ 2018 ਜਕਾਰਤਾ ’ਚ ਸਿਲਵਰ (ਟੀਮ)
ਘੋੜਿਆਂ ਦੇ ਨਾਂ : ਸਿਗਨੂਰ ਮੇਡਿਕਾਟ ਤੇ ਦਜਾਰਾ 4
ਈਵੈਂਟ : ਡ੍ਰੈਸੇਜ, ਇਵੇਟਿੰਗ, ਜੰਪਿੰਗ
ਸੈਂਡਰਾ ਓਫਾਰਥ ਤੋਂ ਲੈ ਰਹੇ ਹਨ ਟ੍ਰੇਨਿੰਗ
ਓਲੰਪਿਕ ਲਈ ਮਿਰਜ਼ਾ ਜਰਮਨ ਦੇ ਘੋੜਸਵਾਰ ਸੈਂਡ੍ਰਾ ਓਫਾਰਥ ਤੋਂ ਟ੍ਰੇਨਿੰਗ ਲੈ ਰਹੇ ਹਨ। ਸੈਂਡ੍ਰਾ ਨੇ ਲੰਡਨ ਓਲੰਪਿਕ ’ਚ ਸਿਲਵਰ ਤਾਂ ਟੀਮ ਇਵੈਂਟ ’ਚ ਗੋਲਡ ਮੈਡਲ ਜਿੱਤਿਆ ਸੀ।
2019 ’ਚ ਅਰਜੁਨ ਐਵਾਰਡ
ਮਿਰਜ਼ਾ ਨੇ ਅਕਤੂਬਰ 2019 ’ਚ ਪੋਲੈਂਡ ’ਚ ਹੋਏ ਈਵੈਂਟ ’ਚ ਗੋਲਡ ਜਿੱਤਿਆ ਸੀ। ਇਸੇ ਸਾਲ ਉਨ੍ਹਾਂ ਨੂੰ ਅਰਜੁਨ ਐਵਾਰਡ ਵੀ ਮਿਲਿਆ ਸੀ। ਜਨਵਰੀ 2020 ’ਚ ਓਸ਼ੀਆਨਾ ਗਰੁੱਪ ਦੇ ਤਹਿਤ ਸਾਊਥ ਈਸਟ ਏਸ਼ੀਆ ਦੇ ਕੰਪੀਟੀਸ਼ਨ ’ਚ ਪਹਿਲੇ ਸਥਾਨ ’ਤੇ ਰਹਿ ਕੇ ਉਨ੍ਹਾਂ ਨੇ ਟੋਕੀਓ ਓਲੰਪਿਕ ਲਈ ਟਿਕਟ ਕਟਾਇਆ।
ਓਲੰਪਿਕ ’ਚ ਘੋੜਸਵਾਰੀ
50 ਦੇਸ਼ਾਂ ਦੇ ਘੋੜਸਵਾਰ ਲੈਣਗੇ ਟੋਕੀਓ ਓਲੰਪਿਕ ’ਚ ਹਿੱਸਾ।
ਖਿਡਾਰੀਆਂ ਨੂੰ ਵਰਲਡ ਰੈਂਕਿੰਗ ਦੇ ਹਿਸਾਬ ਨਾਲ ਚੁਣਿਆ ਗਿਆ।
ਭਾਰਤ ਦਾ ਓਲੰਪਿਕ ਇਤਿਹਾਸ
ਭਾਰਤ ’ਚ ਵੱਖ-ਵੱਖ ਘੋੜਸਵਾਰੀ ਖੇਡ ਜਿਵੇਂ ਸ਼ੋਅ ਸਟੰਪਿੰਗ, ਈਵੈਂਟਿੰਗ, ਡ੍ਰੈਸੇਜ, ਇੰਡੁਰੈਂਸ ਤੇ ਟੇਂਟਪੇਗਿੰਗ ਸਰਗਰਮ ਹਨ। ਇਕਵੇਸਟ੍ਰੀਅਨ ਫ਼ੈਡਰੇਸ਼ਨ ਆਫ਼ ਇੰਡੀਆ ਦੇ ਅਧੀਨ ਏਸ਼ੀਆਈ ਖੇਡਾਂ ’ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀਆਂ ਟੀਮਾਂ ਨੇ 2002 ਤੇ 2006 ’ਚ ਖੇਡਾਂ ’ਚ ਕਾਂਸੀ ਤਮਗ਼ੇ ਹਾਸਲ ਕੀਤੇ। ਵਿੰਗ ਕਮਾਂਡਰ ਆਈ. ਜੇ. ਲਾਂਬਾ (1996) ਤੇ ਇਮਤੀਆਜ਼ ਅਨੀਸ (2000) ਦੋ ਵਾਰ ਓਲੰਪਿਕ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।
SL v IND : ਸੰਜੂ ਸੈਮਸਨ ਨੂੰ ਨਹੀਂ ਮਿਲੀ ਪਹਿਲੇ ਵਨ-ਡੇ ’ਚ ਜਗ੍ਹਾ, ਇਹ ਹੈ ਵੱਡਾ ਕਾਰਨ
NEXT STORY