ਨਵੀਂ ਦਿੱਲੀ— ਚੌਥੇ ਟੈਸਟ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਮੰਗਲਵਾਰ ਸ਼ਾਮ ਨੂੰ ਐਂਡਰਸਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ, ਜੋ ਟੈਸਟ ਦੇ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਦੇ ਰੂਪ 'ਚ ਗਲੇਨ ਮੈਕਗ੍ਰਾ (563) ਦਾ ਰਿਕਾਰਡ ਤੋੜਨ ਤੋਂ ਸਿਰਫ 7 ਵਿਕਟਾਂ ਦੂਰ ਹਨ। ਐਂਡਰਸਨ ਦੇ ਨਾਂ 'ਤੇ 557 ਵਿਕਟਾਂ ਦਰਜ ਹਨ।
ਸ਼ਮੀ ਨੇ ਮੰਗਲਵਾਰ ਨੂੰ ਕਿਹਾ ਕਿ ਜਿੱਥੇ ਤਕ ਸਿੱਖਣ ਦੀ ਪ੍ਰਕਿਆਂ ਦਾ ਸਵਾਲ ਹੈ, ਜਦੋਂ ਤੁਸੀਂ ਇਕ ਸੀਨੀਅਰ ਖਿਡਾਰੀ (ਐਂਡਰਸਨ) ਨੂੰ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਦੇਖਦੇ ਹਾਂ ਤਾਂ ਅਸੀਂ ਦੇਖ ਕੇ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਹਮੇਸ਼ਾ ਦੇਖਦਾ ਕਿ ਗਤੀ ਨਾ ਹੋਣ ਦੇ ਬਾਵਜੂਦ ਉਹ ਵਿਕਟ ਹਾਸਲ ਕਰ ਰਿਹਾ ਹੈ। ਤੁਹਾਨੂੰ ਇਹ ਚੀਜ਼ਾ ਸਿੱਖਣ ਨੂੰ ਮਿਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖਿਡਾਰੀ ਭਾਵੇਂ ਕਿਸੇ ਵੀ ਤਰ੍ਹਾਂ ਆਵੇ, ਸਭ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਹ ਘਰੇਲੂ ਹਾਲਾਤ ਦਾ ਫਾਇਦਾ ਕਿਸ ਤਰ੍ਹਾਂ ਚੁੱਕਦਾ ਹੈ। ਅਸੀਂ ਐਂਡਰਸਨ ਤੋਂ ਬਹੁਤ ਕੁਝ ਸਿੱਖਣ 'ਚ ਸਫਲ ਰਹੇ। ਅਸੀਂ ਪਿਛਲੇ ਦੌਰੇ 'ਤੇ ਵੀ ਉਨ੍ਹਾਂ ਨੂੰ ਇੱਥੇ ਦੇਖਿਆ ਤੇ ਉਨ੍ਹਾਂ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ।
ਹਾਲੇਪ ਬਾਹਰ, ਨਡਾਲ ਤੇ ਸੇਰੇਨਾ ਦੂਜੇ ਦੌਰ 'ਚ
NEXT STORY