ਜਲੰਧਰ— ਚੇਨਈ ਸੁਪਰ ਕਿੰਗਜ ਅਤੇ ਕੋਲਕਾਤਾ ਨਾਇਟ ਰਾਇਡਰਸ ਦੇ ਵਿਚਾਲੇ ਚੇਨਈ ਦੇ ਐੱਮ.ਏ.ਸਟੇਡੀਅਮ 'ਚ ਖੇਡੇ ਜਾ ਰਹੇ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਦੇ ਬੱਲੇਬਾਜ਼ ਆਂਦਰੇ ਰਸੇਲ ਨੇ ਚੇਨਈ ਦੇ ਬੱਲੇਬਾਜ਼ਾਂ ਨੂੰ ਕੁਝ ਦੇਰ ਲਈ ਸੋਚਣ 'ਚ ਮਜਬੂਰ ਕਰ ਦਿੱਤਾ। ਸਿਰਫ 36 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਉਸ ਨੇ 88 ਦੌੜਾਂ ਬਣਾਉਂਦੇ ਹੋਏ ਰਸੇਲ ਨੇ 11 ਛੱਕੇ ਵੀ ਲਗਾਏ। ਇਸ ਤਰ੍ਹਾਂ ਕਰ ਕੇ ਉਸ ਨੇ ਯੁਵਰਾਜ ਸਿੰਘ, ਐਡਮ ਗਿਲਕ੍ਰਿਸਟ ਅਤੇ ਮੁਰਲੀ ਵਿਜੇ ਦਾ ਰਿਕਾਰਡ ਤੋੜ ਦਿੱਤਾ। ਰਲੇਸ ਇਸ ਤਰ੍ਹਾਂ ਚੇਨਈ ਦੇ ਗੇਂਦਬਾਜ਼ਾਂ 'ਤੇ ਭਾਰੀ ਸੀ ਕਿ ਹਰ ਗੇਂਦ ਸਟੇਡੀਅਮ ਦੇ ਬਾਹਰ ਮਾਰਨ ਦੀ ਜੁਗਤ 'ਚ ਲੱਗੇ ਰਹੇ। ਮੈਚ ਦੌਰਾਨ ਉਸ ਨੇ ਸਿਰਫ 1 ਚੌਕਾ ਲਗਾਇਆ ਉਹ ਵੀ ਛੱਕਾ ਲਗਾਉਣ ਦਾ ਯਤਨ ਸੀ। ਰਸੇਲ ਨੇ 244 ਦੇ ਸਟ੍ਰਾਇਕ ਰੇਟ ਨਾਲ ਇਹ ਰਿਕਾਰਡ ਬਣਾਇਆ।
ਆਈ.ਪੀ.ਐੱਲ. ਦੇ ਇਤਿਹਾਸ 'ਚ ਇਕ ਪਾਰੀ ਦੌਰਾਨ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ 'ਤੇ ਹੈ। ਗੇਲ ਨੇ 2013 'ਚ ਪੁਣੇ ਟੀਮ ਖਿਲਾਫ 66 ਗੇਂਦਾਂ 'ਚ ਅਜੇਤੂ 175 ਦੌੜਾਂ ਦੇ ਚੌਰਾਨ 17 ਛੱਕੇ ਲਗਾਏ ਸਨ। ਕ੍ਰਿਸ ਗੇਲ ਦੀ ਸਟ੍ਰਾਇਕ ਉਸ ਸਮੇਂ 265 ਰਹੀ ਸੀ। ਇਸ ਤੋਂ ਬਾਅਦ ਬ੍ਰੈਂਡਨ ਮੈਕੁਲਮ ਦਾ ਨਾਂ ਆਉਂਦਾ ਹੈ ਜਿਸ ਨੇ 2008 'ਚ ਆਈ.ਪੀ.ਐੱਲ. ਦੀ ਸ਼ੁਰੂਆਤ ਦੌਰਾਨ ਪਹਿਲੇ ਹੀ ਮੈਚ 'ਚ 158 ਦੌੜਾਂ ਬਣਾਈਆਂ ਸਨ। ਇਸ ਪਾਰੀ ਦੌਰਾਮ ਮੈਕੁਲਮ ਨੇ 13 ਛੱਕੇ ਲਗਾਏ ਸਨ। ਇਸ ਤੋਂ ਬਾਅਦ ਕ੍ਰਿਸ ਗੇਲ (13), ਏਬੀ. ਡਿਵੀਲਿਅਰਸ (12) ਦਾ ਨਾਂ ਆਉਂਦਾ ਹੈ।
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ ਵੀ ਦਿੱਲੀ ਖਿਲਾਫ ਖੇਡੇ ਗਏ ਮੈਚ ਦੌਰਾਨ 29 ਗੇਂਦਾਂ 'ਚ 68 ਦੌੜਾਂ ਦੀ ਪਾਰੀ ਖੇਡੀ ਸੀ। ਆਪਣੀ ਪਾਰੀ ਦੌਰਾਨ ਯੁਵਰਾਜ ਸਿੰਘ ਨੇ ਚੌਕਾ ਤਾਂ ਸਿਰਫ ਇਕ ਲਗਾਇਆ ਪਰ ਉਸ ਨੇ ਇਸ ਦੌਰਾਨ 9 ਛੱਕੇ ਲਗਾਏ। ਉੱਥੇ ਹੀ ਗਿਲਕ੍ਰਿਸਟ (10), ਮੁਰਲੀ ਵਿਜੇ (11) ਸਨਥ ਜੈਸੁਰੀਆ (11) ਉਸ ਤੋਂ ਉੱਪਰ ਚੱਲ ਰਹੇ ਹਨ।
ਭਾਰਤ ਤੋਂ 'ਖੁੱਸਿਆ' ਏਸ਼ੀਆ ਕੱਪ, ਹੁਣ ਯੂ. ਏ. ਈ. 'ਚ ਹੋਵੇਗਾ
NEXT STORY