ਸਪੋਰਟਸ ਡੈਸਕ— ਬੈਂਗਲੁਰੂ ਦੇ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਆਂਦਰੇ ਰਸੇਲ ਨੇ ਅਜਿਹਾ ਕਹਿਰ ਮਚਾਇਆ ਜੋ ਟੀ-20 ਕ੍ਰਿਕਟ 'ਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਕੋਲਕਾਤਾ ਨੂੰ ਜਦੋਂ ਆਖਰੀ ਤਿੰਨ ਓਵਰਾਂ 'ਚ ਜਿੱਤ ਲਈ 53 ਦੌੜਾਂ ਚਾਹੀਦੀਆਂ ਸਨ ਉਦੋਂ ਆਂਦਰੇ ਰਸੇਲ ਦਾ ਕਹਿਰ ਬੈਂਗਲੁਰੂ ਦੇ ਗੇਂਦਬਾਜ਼ਾਂ 'ਤੇ ਟੁੱਟ ਗਿਆ। ਆਂਦਰੇ ਨੇ 10 ਗੇਂਦਾਂ 'ਤੇ 7 ਛੱਕੇ ਅਤੇ ਇਕ ਚੌਕਾ ਲਗਾ ਕੇ.ਕੇ.ਆਰ ਦੀ ਜਿੱਤ ਪੱਕੀ ਕਰ ਦਿੱਤੀ।
ਦੇਖੋ ਕਿਵੇਂ ਆਂਦਰੇ ਰਸੇਲ ਲੈ ਕੇ ਦੌੜਾਂ ਦਾ ਤੂਫਾਨ

17.3 : ਸਿਰਾਜ ਟੂ ਰਸੇਲ : ਨੋ ਬਾਲ 'ਤੇ ਰਸੇਲ ਨੇ ਲੰਬਾ ਸ਼ਾਟ ਮਾਰਿਆ। ਡੀਪ ਮਿਡ ਵਿਕਟ 'ਤੇ ਸਿਕਸ
17.3 : ਸਿਰਾਜ ਜਖਮੀ ਹੋ ਗਏ ਸਨ ਉਨ੍ਹਾਂ ਦੀ ਜਗ੍ਹਾ ਸਟੋਇੰਸ ਨੇ ਅਗਲੀ ਗੇਂਦ ਕਰਾਈ ਜੋ ਕਿ ਕੇ.ਕੇ.ਆਰ. ਲਈ ਫ੍ਰੀ ਹਿੱਟ ਸੀ। ਇਸ 'ਤੇ ਵੀ ਆਂਦਰੇ ਨੇ ਛੱਕਾ ਜੜ ਦਿੱਤਾ।
17.4 ਸਟੋਇੰਸ ਟੂ ਰਸੇਲ : ਇਕ ਹੋਰ ਛੱਕਾ। ਆਰ.ਸੀ.ਬੀ. ਕਪਤਾਨ ਦੀ ਚਿੰਤਾ ਵਧੀ।
17.4 ਸਟੋਇੰਸ ਟੂ ਰਸੇਲ : ਵਾਈਡ ਗੇਂਦ
17.5 ਸਟੋਇੰਸ ਟੂ ਰਸੇਲ : ਇਕ ਦੌੜ
..............

18.2 ਸਾਊਦੀ ਟੂ ਰਸੇਲ : ਡੀਪ ਮਿਡ ਵਿਕਟ 'ਤੇ ਸਿੱਧਾ ਛੱਕਾ, ਦਰਸ਼ਕਾਂ 'ਚ ਉਤਸ਼ਾਹ ਫੈਲ ਗਿਆ।
18.3 ਸਾਊਦੀ ਟੂ ਰਸੇਲ : ਥਰਡ ਮੈਨ ਦੇ ਉੱਪਰ ਤੋਂ ਗੁਜ਼ਰਦਾ ਹੋਇਆ ਛੱਕਾ।
18.4 ਸਾਊਦੀ ਟੂ ਰਸੇਲ : ਯਾਰਕਰ ਆ ਰਹੀ ਗੇਂਦ ਨੂੰ ਰਸੇਲ ਨੇ ਚੰਗੀ ਤਰ੍ਹਾਂ ਉਠਾ ਦਿੱਤਾ। ਸਿੱਧਾ ਫਲੈਟ ਸਿਕਸ।
18.5 ਸਾਊਦੀ ਟੂ ਰਸੇਲ : ਚੌਕਾ
18.6 ਸਾਊਦੀ ਟੂ ਰਸੇਲ : ਰਸੇਲ ਦਾ ਫਿਰ ਤੋਂ ਸ਼ਾਨਦਾਰ ਛੱਕਾ।
ਇਲਾਜ ਦੇ ਬਾਅਦ ਬਿਹਤਰ ਮਹਿਸੂਸ ਕਰ ਰਿਹਾ ਹਾਂ : ਪੇਲੇ
NEXT STORY