ਲੰਡਨ– ਸਾਬਕਾ ਧਾਕੜ ਆਲਰਾਊਂਡਰ ਐਂਡ੍ਰਿਊ ‘ਫ੍ਰੇਡੀ’ ਫਲਿੰਟਾਫ ਨੂੰ ਸ਼ਨੀਵਾਰ ਨੂੰ ਇੰਗਲੈਂਡ ਲਾਇਨਜ਼ (ਇੰਗਲੈਂਡ ਦੀ ਏ-ਟੀਮ) ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਇੰਗਲੈਂਡ ਦਾ ਸਾਬਕਾ ਕਪਤਾਨ ਆਪਣੇ ਖੇਡ ਕਰੀਅਰ ਨੂੰ ਖਤਮ ਕਰਨ ਤੋਂ ਬਾਅਦ ਤੋਂ ਟੀ. ਵੀ. ਚੈਨਲਾਂ ਨਾਲ ਜੁੜਿਆ ਰਿਹਾ ਹੈ ਪਰ ਹੁਣ ਉਹ ਕੋਚਿੰਗ ਦੇ ਖੇਤਰ ਵਿਚ ਨਵੀਂ ਸ਼ੁਰੂਆਤ ਕਰੇਗਾ। ਫਲਿੰਟਾਫ ਨੇ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਕਿਹਾ,‘‘ਮੈਂ ਇੰਗਲੈਂਡ ਲਾਇਨਜ਼ ਨਾਲ ਇਹ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹਾਂ। ਇਹ ਦੇਸ਼ ਦੀਆਂ ਕੁਝ ਬਿਹਤਰੀਨ ਉੱਭਰਦੀਆਂ ਪ੍ਰਤਿਭਾਵਾਂ ਦੇ ਨਾਲ ਕੰਮ ਕਰਨ ਤੇ ਪੁਰਸ਼ ਟੀਮਾਂ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਮਦਦ ਕਰਨ ਦਾ ਇਕ ਸ਼ਾਨਦਾਰ ਮੌਕਾ ਹੈ। ਫਲਿੰਟਾਫ ਨੂੰ ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਦੇ ਆਗਾਮੀ ਦੌਰਿਆਂ ਦੇ ਨਾਲ-ਨਾਲ ਭਾਰਤ-ਏ ਤੇ ਜ਼ਿੰਬਾਬਵੇ ਵਿਰੁੱਧ ਅਗਲੇ ਸੈਸ਼ਨ ਵਿਚ ਹੋਣ ਵਾਲੇ ਮੁਕਾਬਲਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਿਛਲੇ ਸਾਲ ਕ੍ਰਿਕਟ ਵਿਚ ਵਾਪਸੀ ਤੋਂ ਬਾਅਦ ਤੋਂ 46 ਸਾਲ ਦਾ ਫਲਿੰਟਾਫ ਟੀ-20 ਵਿਸ਼ਵ ਕੱਪ ਵਿਚ ਸਹਾਇਕ ਕੋਚ ਰਿਹਾ ਹੈ।
ਤੇਲੰਗਾਨਾ ਦੇ ਮੁੱਖ ਮੰਤਰੀ ਨੇ ਦੀਪਤੀ ਲਈ ਇਕ ਕਰੋੜ ਦਾ ਨਕਦ ਇਨਾਮ ਤੇ ਸਰਕਾਰੀ ਨੌਕਰੀ ਦਾ ਕੀਤਾ ਐਲਾਨ
NEXT STORY