ਹੈਦਰਾਬਾਦ- ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਸ਼ਨੀਵਾਰ ਨੂੰ ਪੈਰਿਸ ਪੈਰਾਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਦੀਪਤੀ ਜੀਵਾਂਜੀ ਲਈ ਇਕ ਕਰੋੜ ਰੁਪਏ ਦਾ ਨਕਦ ਇਨਾਮ, ਵਾਰੰਗਲ ਵਿਚ 500 ਵਰਗ ਗਜ਼ ਜ਼ਮੀਨ ਤੇ ਗਰੁੱਪ-2 ਸਰਵਿਸ ਵਿਚ ਇਕ ਉਪਯੋਗੀ ਅਹੁਦੇ ਦਾ ਐਲਾਨ ਕੀਤਾ। ਜੀਵਾਂਜੀ ਨੇ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।
ਇਕ ਅਧਿਕਾਰਤ ਬਿਆਨ ਅਨੁਸਾਰ ਰੈੱਡੀ ਨੇ ਉਸਦੇ ਕੋਚ ਐੱਨ. ਰਮੇਸ਼ ਨੂੰ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ, ਜਿਹੜਾ ਦ੍ਰੋਣਾਚਾਰੀਆ ਐਵਾਰਡ ਜੇਤੂ ਹੈ। ਭਾਰਤ ਦੀ ਵਿਸ਼ਵ ਚੈਂਪੀਅਨ ਦੀਪਤੀ ਜੀਵਾਂਜੀ ਨੇ ਪੈਰਿਸ ਪੈਰਾਲੰਪਿਕ ਵਿਚ ਮਹਿਲਾਵਾਂ ਦੀ 400 ਮੀਟਰ ਟੀ20 ਵਰਗ ਦੀ ਰੇਸ ਵਿਚ 55.82 ਸੈਕੰਡ ਦਾ ਸਮਾਂ ਲੈ ਕੇ ਕਾਂਸੀ ਤਮਗਾ ਜਿੱਤਿਆ ਸੀ।
ਤਾਂ ਇਸ ਕਾਰਨ ਈਰਾਨ ਦੇ ਸੋਨ ਤਮਗਾ ਜੇਤੂ ਨੂੰ ਕੀਤਾ ਗਿਆ Disqualify, ਤੇ ਭਾਰਤ ਨੂੰ ਮਿਲ ਗਿਆ 'Gold'...
NEXT STORY