ਲੰਡਨ— ਸਾਬਕਾ ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਚੂਲੇ ਦੀ ਸਰਜਰੀ ਤੋਂ ਉਭਰਨ ਦੇ ਬਾਅਦ ਇਸ ਮਹੀਨੇ ਕਵੀਂਸ ਕਲੱਬ ਟੂਰਨਾਮੈਂਟ 'ਚ ਡਬਲਜ਼ ਮੁਕਾਬਲੇ ਦੇ ਜ਼ਰੀਏ ਵਾਪਸੀ ਕਰਨਗੇ। ਗ੍ਰੈਂਡਸਲੈਮ ਖਿਤਾਬ ਨੂੰ ਤਿੰਨ ਵਾਰ ਜਿੱਤਣ ਵਾਲੇ ਮਰੇ ਜਨਵਰੀ 'ਚ ਆਸਟਰੇਲੀਆਈ ਓਪਨ ਦੇ ਬਾਅਦ ਪਹਿਲੀ ਵਾਰ ਟੈਨਿਸ ਮੁਕਾਬਲਾ ਖੇਡਣਗੇ। ਕਵੀਂਸ ਕਲੱਬ ਟੂਰਨਾਮੈਂਟ 17 ਜੂਨ ਤੋਂ ਸ਼ੁਰੂ ਹੋਵੇਗਾ।

ਮਰੇ ਨੇ ਕਿਹਾ ਕਿ ਖੇਡ 'ਚ ਵਾਪਸੀ ਦੀ ਕੋਸ਼ਿਸ਼ ਦੇ ਤਹਿਤ ਕਵੀਂਸ ਕਲੱਬ 'ਆਦਰਸ਼ ਜਗ੍ਹਾ' ਹੈ। ਉਹ ਇਸ ਗ੍ਰਾਸਕੋਰਟ ਟੂਰਨਾਮੈਂਟ ਦੇ ਸਿੰਗਲ ਖਿਤਾਬ ਦੇ ਪੰਜ ਵਾਰ ਜੇਤੂ ਰਹੇ ਹਨ। ਚੂਲੇ ਦੀ ਦੂਜੀ ਸਰਜਰੀ ਦੇ ਬਾਅਦ ਪਿਛਲੇ ਕੁਝ ਸਮੇਂ ਤੋਂ ਮਰੇ ਨੂੰ 'ਦਰਦ' ਦੀ ਸ਼ਿਕਾਇਤ ਨਹੀਂ ਹੈ ਅਤੇ ਉਨ੍ਹਾਂ ਨੇ ਅਭਿਆਸ 'ਚ 'ਚੰਗਾ ਪ੍ਰਦਰਸ਼ਨ' ਕੀਤਾ ਹੈ। ਦੋ ਵਾਰ ਓਲੰਪਿਕ ਸੋਨ ਤਮਗਾ ਜਿੱਤਣ ਵਾਲੇ ਇਸ ਖਿਡਾਰੀ ਨੇ ਕਿਹਾ ਕਿ ਉਹ ਡਬਲਜ਼ 'ਚ ਫੇਲੀਸੀਆਨੋ ਲੋਪੇਜ ਦੇ ਨਾਲ ਜੋੜੀ ਬਣਾ ਕੇ ਖੇਡਣਗੇ ਜੋ ਟੈਨਿਸ ਮੁਕਾਬਲਿਆਂ 'ਚ ਵਾਪਸੀ ਵੱਲ ਉਨ੍ਹਾਂ ਦਾ ਅਗਲਾ ਕਦਮ ਹੋਵੇਗਾ।
ਨਿਊਜ਼ੀਲੈਂਡ ਦੇ ਖਿਲਾਫ ਬੰਗਲਾਦੇਸ਼ ਦੀਆਂ ਨਜ਼ਰਾਂ 200ਵਾਂ ਮੈਚ ਖੇਡਣ ਜਾ ਰਹੇ ਸ਼ਾਕਿਬ 'ਤੇ
NEXT STORY