ਨਵੀਂ ਦਿੱਲੀ (ਭਾਸ਼ਾ)-ਵਿਕਰਮਾਦਿੱਤਿਆ ਚੌਫਲਾ ਨੂੰ 30 ਜੁਲਾਈ ਤੋਂ 3 ਅਗਸਤ ਤੱਕ ਨੀਦਰਲੈਂਡ ਦੇ ਰੋਟਰਡੈਮ ’ਚ ਹੋਣ ਵਾਲੀ ਵਿਸ਼ਵ ਰੈਕੇਟਲਾਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ।ਰੈਕੇਟਲਾਨ ਇਕ ਮਿਕਸਡ ਖੇਡ ਹੈ, ਜਿਸ ’ਚ ਮੁਕਾਬਲੇਬਾਜ਼ਾਂ ਨੂੰ 4 ਰੈਕੇਟ ਖੇਡ ਟੇਬਲ ਟੈਨਿਸ, ਬੈਡਮਿੰਟਨ, ਟੈਨਿਸ ਅਤੇ ਸਕੂਐਸ਼ ਖੇਡਣੇ ਹੁੰਦੇ ਹਨ । ਸਾਬਕਾ ਬੈਡਮਿੰਟਨ ਖਿਡਾਰੀ ਚੌਫਲਾ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ’ਚ ਵੀ ਟੀਮ ਦੀ ਅਗਵਾਈ ਕੀਤੀ ਸੀ। ਉਸ ਨੇ 2022 ’ਚ ਇਸ ਮੁਕਾਬਲੇ ’ਚ ਨਿੱਜੀ ਵਰਗ ’ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਭਾਰਤੀ ਰੈਕੇਟਲਾਨ ਸਪੋਰਟਸ ਐਸੋਸੀਏਸ਼ਨ ਵੱਲੋਂ ਐਲਾਨੀ ਭਾਰਤੀ ਟੀਮ ’ਚ ਚੌਫਲਾ ਤੋਂ ਇਲਾਵਾ ਕ੍ਰਿਸ਼ਣਾ ਬੀ ਕੋਟਕ, ਪ੍ਰਸ਼ਾਂਤ ਸੇਨ, ਨਿਹਿਤ ਕੁਮਾਰ ਸਿੰਘ ਅਤੇ ਸੁਹੈਲ ਕਪੂਰ ਸ਼ਾਮਲ ਹਨ। ਰਾਘਵ ਜਟੀਆ ਰਿਜ਼ਰਵ ਖਿਡਾਰੀ ਹੋਵੇਗਾ। ਨਿਧੀ ਤਿਵਾਰੀ ਮਹਿਲਾ ਵਰਗ ’ਚ ਮੁਕਾਬਲਾ ਕਰਨ ਵਾਲੀ ਇਕਮਾਤਰ ਭਾਰਤੀ ਹੈ।
ਇਸ ਕ੍ਰਿਕਟਰ 'ਤੇ ਦੂਜੀ ਵਾਰ ਲੱਗਾ ਬਲਾਤਕਾਰ ਦਾ ਦੋਸ਼, ਪੋਕਸੋ ਐਕਟ ਤਹਿਤ FIR ਦਰਜ
NEXT STORY