ਵਿੰਬਲਡਨ- ਸੱਟ ਤੋਂ ਪ੍ਰੇਸ਼ਾਨ ਬ੍ਰਿਟਿਸ਼ ਟੈਨਿਸ ਦੇ ਦਿੱਗਜ ਐਂਡੀ ਮਰੇ ਨੇ 2017 ਤੋਂ ਬਾਅਦ ਪਹਿਲੀ ਵਾਰ ਵਿੰਬਲਡਨ 'ਚ ਹਿੱਸਾ ਲੈਣ ਦੇ ਲਈ ਤਿਆਰ ਹੈ, ਜਿਸ ਦੇ ਲਈ ਉਨ੍ਹਾਂ ਨੇ ਰੋਜਰ ਫੈਡਰਰ ਦੇ ਨਾਲ ਅਭਿਆਸ ਕੀਤਾ। ਦੋ ਬਾਰ ਸਰਜਰੀ ਕਰਵਾਉਣ ਤੋਂ ਬਾਅਦ ਖੇਡ ਵਿਚ ਵਾਪਸੀ ਕਰਨ ਵਾਲੇ ਸਾਬਕਾ ਨੰਬਰ ਇਕ ਖਿਡਾਰੀ ਮਰੇ ਨੇ ਕਿਹਾ ਕਿ ਪਿਛਲੇ ਦਿਨੀਂ ਫ੍ਰੈਂਚ ਓਪਨ ਵਿਚ ਨੋਵਾਕ ਜੋਕੋਵਿਚ ਅਤੇ ਰਫੇਲ ਨਡਾਲ ਦੇ ਵਿਚਾਲੇ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਨੂੰ ਜਦੋ ਉਹ ਦੇਖ ਰਹੇ ਸਨ ਤਾਂ ਉਨ੍ਹਾਂ ਨੂੰ ਖੁਦ ਦੇ ਖੇਡ ਤੋਂ ਦੂਰ ਰਹਿਣ 'ਤੇ ਈਰਖਾ ਹੋ ਰਹੀ ਸੀ। ਮੈਂ ਉਸਦੇ ਵਿਰੁੱਧ ਸੈਮੀਫਾਈਨਲ ਜਾਂ ਗ੍ਰੈਂਡ ਸਲੈਮ ਦੇ ਦੂਜੇ ਮੈਚਾਂ ਵਿਚ ਭਿੜਨਾ ਚਾਹਾਂਗਾ।
ਇਹ ਖਬਰ ਪੜ੍ਹੋ-ਸਾਡੀ ਟੀਮ ਨੂੰ ਜ਼ਿਆਦਾ ਟੈਸਟ ਮੈਚ ਖੇਡਣ ਜਾ ਮੌਕਾ ਮਿਲੇ : ਟਿਮ ਸਾਊਥੀ
ਮਰੇ ਨੇ 2013 ਵਿਚ ਵਿੰਬਲਡਨ ਚੈਂਪੀਅਨ ਬਣ ਕੇ ਇਸ ਨੂੰ ਘਾਹ ਵਾਲੇ ਕੋਰਟ 'ਤੇ ਬ੍ਰਿਟੇਨ ਦੇ 77 ਸਾਲਾ ਦੇ ਸੋਕੇ ਨੂੰ ਖਤਮ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸੈਂਟਰ ਕੋਰਟ ਵਿੰਬਲਡਨ ਮੁਕਾਬਲੇ ਦਾ ਮੁੱਖ ਕੋਰਟ ਦੀ ਕਮੀ ਮਹਿਸੂਸ ਹੋ ਰਹੀ ਹੈ, ਮੈਨੂੰ ਉਸ ਦਬਾਅ ਦੀ ਘਾਟ ਮਹਿਸੂਸ ਹੋ ਰਹੀ ਸੀ। ਮੈਂ ਉਨ੍ਹਾਂ ਸਭ ਚੀਜ਼ਾਂ ਨੂੰ ਫਿਰ ਤੋਂ ਮਹਿਸੂਸ ਕਰਨ ਦੇ ਲਈ ਤਿਆਰ ਹਾਂ। ਵਾਈਲਡ ਕਾਰਡ ਦੇ ਜਰੀਏ ਟੂਰਨਾਮੈਂਟ ਵਿਚ ਪ੍ਰਵੇਸ਼ ਪਾਉਣ ਵਾਲੇ ਮਰੇ ਆਪਣੀ ਮਹਿੰਮ ਦੀ ਸ਼ੁਰੂਆਤ 24ਵੀਂ ਦਰਜਾ ਪ੍ਰਾਪਤ ਨਿਕੋਲੋਜ ਬਾਸੀਲਾਸ਼ਵਿਲੀ ਦੇ ਵਿਰੁੱਧ ਕਰੇਗਾ।
ਇਹ ਖਬਰ ਪੜ੍ਹੋ - ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਪਹੁੰਚੀ ਸ਼੍ਰੀਲੰਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਪਾ ਅਮਰੀਕਾ : ਇਕਵਾਡੋਰ ਦੇ ਮਿਡਫੀਲਡਰ ਡੀਆਜ਼ ਕੋਵਿਡ-19 ਨਾਲ ਇਨਫੈਕਟਿਡ
NEXT STORY