ਜਲੰਧਰ - 38 ਸਾਲਾ ਸਰਜੀਓ ਗਾਰਸੀਆ ਨੇ ਓਪਨ ਗੋਲਫ ਕਰੀਅਰ ਦੌਰਾਨ ਲੰਬੇ ਸਮੇਂ ਤਕ ਮਾਸਟਰਸ ਖਿਤਾਬ ਨਹੀਂ ਜਿੱਤਿਆ ਸੀ ਪਰ ਜਦੋਂ ਤੋਂ ਉਸ ਦੀ ਜ਼ਿੰਦਗੀ ਵਿਚ ਐਂਜੇਲਾ ਆਈ, ਉਦੋਂ ਤੋਂ ਉਹ ਵੀ ਗ੍ਰੀਨ ਜੈਕੇਟ ਪਹਿਨਣ 'ਚ ਕਾਮਯਾਬ ਹੋ ਗਿਆ। ਗਾਰਸੀਆ ਆਪਣੇ ਗੋਲਫ ਕਰੀਅਰ ਵਿਚ ਆਏ ਉਛਾਲ ਲਈ ਪਤਨੀ ਐਂਜੇਲਾ ਨੂੰ ਸਿਹਰਾ ਦੇਣ ਤੋਂ ਪਿੱਛੇ ਨਹੀਂ ਹਟਦਾ। ਉਸ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜੇਕਰ ਐਂਜੇਲਾ ਮੇਰੇ ਨਾਲ ਨਹੀਂ ਹੁੰਦੀ ਤਾਂ ਮੈਂ ਇਕਾਗਰਚਿੱਤ ਹੋ ਕੇ ਕਦੇ ਵੀ ਕੋਈ ਫੈਸਲਾ ਨਹੀਂ ਲੈ ਸਕਦਾ। ਉਸ ਨੇ ਮੈਨੂੰ ਸਹੀ ਰਸਤਾ ਦਿਖਾਇਆ, ਜਿਸ ਕਾਰਨ ਮੈਂ ਕਾਮਯਾਬ ਹੋ ਸਕਿਆ।
ਜ਼ਿਕਰਯੋਗ ਹੈ ਕਿ ਟੀ. ਵੀ. ਪ੍ਰੈਜ਼ੈਂਟੇਸ਼ਨਰ ਐਂਜੇਲਾ ਦਾ ਜਨਮ 1985 'ਚ ਟੈਕਸਾਸ ਵਿਚ ਹੋਇਆ ਸੀ। ਉਹ ਟੈਕਸਾਸ ਲਾਨਗਹਾਂਰਸ ਕਾਰਟਬੈਕ ਮਾਰਟੀ ਅੰਕਿਸ ਦੀ ਬੇਟੀ ਤੇ ਨਿਊ ਓਰਲਿਆਨਜ਼ ਸੈਂਟਰਸ ਕਾਰਟਬੈਕ ਡ੍ਰਿਊ ਬ੍ਰੀਸ ਦੀ ਕਜ਼ਨ ਹੈ। ਐਂਜੇਲਾ ਨੇ ਫਾਕਸ ਸਪੋਰਟਸ ਸਾਊਥ ਵੈਸਟ ਲਈ ਗੋਲਫ ਰਿਪੋਰਟਰ ਦੇ ਰੂਪ ਵਿਚ ਕੰਮ ਕੀਤਾ ਹੈ ਤੇ ਗੋਲਫ ਚੈਨਲ 'ਤੇ ਨੌਕਰੀ ਕਰਨ ਤੋਂ ਬਾਅਦ ਉਹ ਫਲੋਰਿਡਾ ਚਲੀ ਗਈ। ਐਂਜੇਲਾ ਖੁਦ ਵੀ ਗੋਲਫ ਖਿਡਾਰਨ ਰਹੀ ਹੈ। ਉਹ ਟੈਕਸਾਸ ਯੂਨੀਵਰਸਿਟੀ ਵਿਚ ਮਹਿਲਾ ਟੀਮ ਲਈ ਖੇਡਦੀ ਹੈ। ਗਾਰਸੀਆ ਉਸ ਦਾ ਪਹਿਲਾ ਪਤੀ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਉਸ ਨੇ ਸਾਬਕਾ ਗੋਲਫਰ ਰੋਸ ਹੈਸਨ ਨਾਲ ਵਿਆਹ ਕੀਤਾ ਸੀ। ਗਾਰਸੀਆ ਤੇ ਐਂਜੇਲਾ ਨੇ 29 ਜੁਲਾਈ 2017 ਨੂੰ ਵਿਆਹ ਕੀਤਾ ਸੀ। ਟੀ. ਵੀ. ਪ੍ਰੈਜੈਂਟੇਸ਼ਨਰ ਹੋਣ ਕਾਰਨ ਐਂਜੇਲਾ ਅੰਕਿਸ ਦੀ ਸੋਸ਼ਲ ਸਾਈਟਸ 'ਤੇ ਫੈਨ ਫਾਲੋਇੰਗ ਕਾਫੀ ਹੈ। ਉਸ ਦੇ ਇੰਸਟਾਗ੍ਰਾਮ 'ਤੇ 34 ਤੇ ਟਵਿਟਰ 'ਤੇ ਕਰੀਬ 23 ਹਜ਼ਾਰ ਫਾਲੋਅਰਜ਼ ਹਨ।
IPL 2019 : ਹਰ ਹਾਲ 'ਚ ਜਿੱਤ ਲਈ ਪੰਜਾਬ ਤੇ ਰਾਜਸਥਾਨ ਵਿਚਾਲੇ ਮੁਕਾਬਲਾ
NEXT STORY