ਨਵੀਂ ਦਿੱਲੀ– ਰਾਜ ਸਭਾ ਸੰਸਦ ਮੈਂਬਰ ਡਾ. ਅਨਿਲ ਜੈਨ ਨਿਰਵਿਰੋਧ ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਦੇ ਮੁਖੀ ਚੁਣੇ ਗਏ ਹਨ। ਏ. ਆਈ. ਟੀ. ਏ. ਦੀ ਐਤਵਾਰ ਨੂੰ ਇੱਥੇ ਹੋਈ ਸਾਲਾਨਾ ਆਮ ਮੀਟਿੰਗ ਵਿਚ ਅਨਿਲ ਨੂੰ ਸੰਘ ਦਾ ਨਵਾਂ ਮੁਖੀ ਚੁਣਿਆ ਗਿਆ ਜਦਕਿ ਸਾਬਕਾ ਭਾਰਤੀ ਟੈਨਿਸ ਸਟਾਰ ਵਿਜੇ ਅੰਮ੍ਰਿਤਰਾਜ ਨੂੰ ਉਪ ਮੁਖੀ ਚੁਣਿਆ ਗਿਆ ਹੈ। ਅਨਿਲ ਇਸ ਤੋਂ ਪਹਿਲਾਂ 2016 ਤੋਂ 2020 ਤਕ ਏ. ਆਈ. ਟੀ. ਏ. ਦੇ ਮੁਖੀ ਰਹੇ ਸਨ ਤੇ ਮੌਜੂਦਾ ਮੁਖੀ ਪ੍ਰਵੀਣ ਮਹਾਜਨ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਨਿਰਵਿਰੋਧ ਮੁਖੀ ਚੁਣਿਆ ਗਿਆ ਹੈ। ਮੁਖੀ ਅਹੁਦੇ ਤੋਂ ਇਲਾਵਾ ਸਾਰੇ ਚੋਟੀ ਦੇ ਅਹੁਦਿਆਂ ਤੇ ਕਾਰਜਕਾਰੀ ਮੈਂਬਰਾਂ ਦੀ ਚੋਣ ਨਿਰਵਿਰੋਧ ਹੋਈ ਤੇ ਇਸਦੇ ਲਈ ਚੋਣ ਦੀ ਲੋੜ ਹੀ ਨਹੀਂ ਪਈ। ਏ. ਆਈ. ਟੀ. ਏ. ਦੇ ਨਵੇਂ ਮੈਂਬਰਾਂ ਦਾ ਕਾਰਜਕਾਲ 2024 ਤੱਕ ਹੋਵੇਗਾ।
ਪਹਿਲਵਾਨ ਦੀਪਕ ਪੂਨੀਆ ਨੂੰ ਘਰ 'ਚ ਇਕਾਂਤਵਾਸ 'ਚ ਰਹਿਣ ਦੀ ਸਲਾਹ
NEXT STORY