ਦੁਬਈ– ਭਾਰਤ ਦੀ ਚੋਟੀ ਦੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਇੱਥੇ ਕੈਟਰੀਨ ਗੋਰਗੋਡੇਜ਼ ਦੇ ਨਾਲ ਮਿਲ ਕੇ ਅਲ ਹਬਟੂਰ ਟਰਾਫੀ ਆਪਣੇ ਨਾਂ ਕੀਤੀ, ਜਿਸ ਨਾਲ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ 2020 ਸੈਸ਼ਨ ਵਿਚ ਇੱਥੇ ਉਸਦਾ ਤੀਜਾ ਡਬਲਜ਼ ਖਿਤਾਬ ਹੈ। ਭਾਰਤ ਤੇ ਜਾਰਜੀਆ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੂੰ 1,00,000 ਡਾਲਰ ਦੀ ਇਨਾਮੀ ਰਾਸ਼ੀ ਦੇ ਹਾਰਡ ਕੋਰਟ ਟੂਰਨਾਮੈਂਟ ਦੇ ਫਾਈਨਲ ਵਿਚ ਸਪੇਨ ਦੀ ਅਲਿਯੋਨਾ ਬੋਲਸੋਵਾ ਜਾਦੋਇਨੋਵ ਤੇ ਸਲੋਵਾਕੀਆ ਦੀ ਕਾਜਾ ਜੁਵਾਨ ਦੀ ਜੋੜੀ 'ਤੇ 6-4, 3-6, 10-6 ਨਾਲ ਜਿੱਤ ਹਾਸਲ ਕੀਤੀ। ਅੰਕਿਤਾ ਦਾ ਇਹ ਸੈਸ਼ਨ ਦਾ ਚੌਥਾ ਡਬਲਜ਼ ਫਾਈਨਲ ਸੀ ਪਰ ਇਹ ਕੈਲੰਡਰ ਦੀ ਸਭ ਤੋਂ ਵੱਡੀ ਟਰਾਫੀ ਸੀ ਕਿਉਂਕਿ ਇਸ ਤੋਂ ਪਹਿਲਾਂ ਉਸ ਨੇ ਜਿਹੜੇ ਦੋ ਖਿਤਾਬ ਜਿੱਤੇ ਸਨ, ਉਹ 25,000 ਡਾਲਰ ਪੱਧਰ ਦੇ ਸਨ। ਇਸ ਸਾਲ ਫਰਵਰੀ ਵਿਚ ਅੰਕਿਤਾ ਨੇ 3 ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿਨ੍ਹਾਂ ਵਿਚੋਂ ਉਸ ਨੇ ਬਿਬਿਓਨੇ ਸ਼ੂਫਸ ਦੇ ਨਾਲ ਥਾਈਲੈਂਡ ਦੇ ਨੋਂਤਾਬੁਰੀ ਵਿਚ ਲਗਾਤਾਰ ਖਿਤਾਬ ਜਿੱਤੇ ਸਨ ਤੇ ਜੋਧਪੁਰ ਵਿਚ ਹਮਵਤਨ ਸਨੇਤ੍ਰਹਲ ਮਾਨੇ ਦੇ ਨਾਲ ਉਪ ਜੇਤੂ ਰਹੀ ਸੀ।
ਨੋਟ- ਅੰਕਿਤਾ ਨੇ ਆਈ.ਟੀ. ਐੱਫ. ਡਬਲਜ਼ ਖਿਤਾਬ ਜਿੱਤਿਆ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸਚਿਨ ਨੇ ਬੇਟੀ ਸਾਰਾ ਨਾਲ ਤਸਵੀਰ ਸ਼ੇਅਰ ਕਰ ਲਿਖਿਆ ਮਜ਼ੇਦਾਰ ਕੈਪਸ਼ਨ
NEXT STORY