ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਉਡੀਕ ਹੈ। ਇਸ ਵੱਕਾਰੀ ਲੀਗ ਵਿਚ ਦੁਨੀਆ ਦੇ ਮਸ਼ਹੂਰ ਵੱਡੇ ਖਿਡਾਰੀ ਹਿੱਸਾ ਲੈਂਦੇ ਹਨ। ਇਹ ਲੀਗ ਦੁਨੀਆ ਦੀ ਸਭ ਤੋਂ ਮਹਿੰਗੀ ਲੀਗ ਹੈ। ਪ੍ਰਸ਼ਸਕਾਂ ਦੀ ਉਡੀਕ ਨੂੰ ਖਤਮ ਕਰਦਿਆਂ ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. 2019 ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਆਈ. ਪੀ. ਐੱਲ. 2019 ਦੇ ਪਹਿਲੇ 2 ਹਫਤੇ ਦਾ ਸ਼ੈਡਿਊਲ ਬਣਾਇਆ ਗਿਆ ਹੈ।
ਇਸ ਲੀਗ ਦਾ ਪਹਿਲਾ ਮੈਚ ਸੀ. ਐੱਸ. ਕੇ. ਅਤੇ ਆਰ. ਸੀ. ਬੀ. ਵਿਚਾਲੇ ਖੇਡਿਆ ਜਾਵੇਗਾ। ਇਨ੍ਹਾਂ ਪਹਿਲੇ 2 ਹਫਤਿਆਂ ਵਿਚ ਆਈ. ਪੀ. ਐੱਲ. ਦੇ ਕੁਲ 17 ਮੈਚ ਖੇਡੇ ਜਾਣਗੇ ਅਤੇ ਨਾਲ ਹੀ ਇਹ 8 ਮੈਚ ਭਾਰਤੀ ਦੀ ਧਰਤੀ 'ਤੇ ਹੀ ਖੇਡੇ ਜਾਣਗੇ। ਦੱਸਣਯੋਗ ਹੈ ਕਿ ਬੀ. ਸੀ. ਸੀ. ਆਈ. ਨੇ ਅਜਿਹਾ ਫੈਸਲਾ ਬੀ. ਸੀ. ਸੀ. ਆਈ. ਨੇ ਅਜੇ ਲੋਕਸਭਾ ਚੋਣਾਂ ਨੂੰ ਦੇਖਦਿਆਂ ਲਿਆ ਹੈ। ਬਾਕੀ ਦੇ ਸ਼ੈਡਿਊਲ ਦਾ ਐਲਾਨ ਲੋਕਸਭਾ ਚੋਣਾਂ ਦੇ ਸ਼ੈਡਿਊਲ ਦੇ ਐਲਾਨ ਤੋਂ ਬਾਅਦ ਕੀਤਾ ਜਾਵੇਗਾ।
ਪਹਿਲੇ 2 ਹਫਤਿਆਂ ਦੌਰਾਨ ਸਾਰੀਆਂ ਟੀਮਾਂ ਘੱਟੋਂ ਘੱਟ 4 ਮੈਚ ਖੇਡਣਗੀਆਂ ਤਾਂ ਉੱਥੇ ਹੀ ਦਿੱਲੀ ਕੈਪਿਟਲਸ ਅਤੇ ਆਰ. ਸੀ. ਬੀ. ਦੀ ਟੀਮ ਇਸ ਦੌਰਾਨ 5-5 ਮੈਚ ਖੇਡੇਗੀ। ਹਰ ਟੀਮ ਇਨ੍ਹਾਂ 2 ਹਫਤਿਆਂ ਦੌਰਾਨ 2 ਮੈਚ ਆਪਣੇ ਘਰੇਲੂ ਮੈਦਾਨ 'ਤੇ ਅਤੇ 2 ਮੈਚ ਦੂਜੀ ਜਗ੍ਹਾ ਜਾ ਕੇ ਖੇਡੇਗੀ ਤਾਂ ਉੱਥੇ ਹੀ ਦਿੱਲੀ ਕੈਪਿਟਲਸ ਅਤੇ ਆਰ. ਸੀ. ਬੀ. ਟੀਮ ਆਪਣੇ 3 ਮੈਚ ਘਰੇਲੂ ਮੈਦਾਨ ਅਤੇ 3 ਮੈਚ ਦੂਜੇ ਮੈਦਾਨ 'ਤੇ ਖੇਡੇਗੀ।
ਆਸਟਰੇਲੀਆ ਖਿਲਾਫ ਇਸ ਨਵੇਂ ਲੁੱਕ 'ਚ ਮੈਦਾਨ 'ਤੇ ਦਿਸਣਗੇ ਭਾਰਤੀ ਟੀਮ ਦੇ 'ਮਾਹੀ'
NEXT STORY