ਟੋਕੀਓ- ਵਿਸ਼ਵ ਦੇ ਸਾਬਕਾ ਨੰਬਰ-4 ਖਿਡਾਰੀ ਤੇ 2014 ’ਚ ਯੂ.ਐੱਸ. ਓਪਨ ਦੇ ਫਾਈਨਲਿਸਟ ਕੇਈ ਨਿਸ਼ੀਕੋਰੀ ਨੇ ਕਿਹਾ ਕਿ ਉਹ ਇਸ ਸੈਸ਼ਨ ਦੇ ਆਖਿਰ ’ਚ ਸੰਨਿਆਸ ਲੈਣ ਦੀ ਯੋਜਨਾ ਬਣਾ ਰਿਹਾ ਹੈ। ਜਾਪਾਨ ਦਾ 36 ਸਾਲਾ ਨਿਸ਼ੀਕੋਰੀ ਸੱਜੇ ਮੋਢੇ ’ਚ ਦਰਦ ਦੇ ਕਾਰਨ ਜਨਵਰੀ ’ਚ ਆਸਟ੍ਰੇਲੀਅਨ ਓਪਨ ’ਚ ਨਹੀਂ ਖੇਡ ਸਕਿਆ ਸੀ। ਉਹ ਪਿਛਲੇ ਕਈ ਸਾਲਾਂ ਤੋਂ ਸੱਟਾਂ ਨਾਲ ਜੂਝ ਰਿਹਾ ਹੈ ਤੇ ਪਿਛਲੇ ਸਾਲ ਯੂ.ਐੱਸ. ਓਪਨ ’ਚ ਵੀ ਨਹੀਂ ਖੇਡ ਸਕਿਆ ਸੀ।
ਟੈਨਿਸ ਸਟਾਰ ਨਿਸ਼ੀਕੋਰੀ ਨੇ 2007 ’ਚ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਉਹ 2014 ’ਚ ਯੂ.ਐੱਸ. ਓਪਨ ਦੇ ਫਾਈਨਲ ’ਚ ਪਹੁੰਚਿਆ ਸੀ। ਇਸ ਤਰ੍ਹਾਂ ਉਹ ਕਿਸੇ ਗ੍ਰੈਂਡ ਸਲੈਮ ਪੁਰਸ਼ ਸਿੰਗਲਜ਼ ਪ੍ਰਤੀਯੋਗਿਤਾ ਦੇ ਫਾਈਨਲ ’ਚ ਪਹੁੰਚਣ ਵਾਲਾ ਪਹਿਲਾ ਜਾਪਾਨੀ ਖਿਡਾਰੀ ਬਣਿਆ ਸੀ। ਫਾਈਨਲ ’ਚ ਉਸ ਨੂੰ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਸ਼ੀਕੋਰੀ ਨੇ 2016 ’ਚ ਰੀਓ ਓਲੰਪਿਕ ’ਚ ਰਾਫੇਲ ਨਡਾਲ ਨੂੰ ਤਿੰਨ ਸੈੱਟਾਂ ’ਚ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ।
ਹੈਦਰਾਬਾਦ ਦੀ ਟੀਮ ’ਚ ਜ਼ਖ਼ਮੀ ਮਾਵੀ ਦੀ ਜਗ੍ਹਾ ਇਸ ਖਿਡਾਰੀ ਨੂੰ ਟੀਮ 'ਚ ਕੀਤਾ ਸ਼ਾਮਲ
NEXT STORY