ਪੱਲੇਕੇਲੇ— ਸ਼੍ਰੀਲੰਕਾ ਦੇ ਮੁਖ ਬੱਲੇਬਾਜ਼ ਦਿਨੇਸ਼ ਚਾਂਦੀਮਲ ਅੰਗੂਠੇ 'ਚ ਫ੍ਰੈਕਚਰ ਦੇ ਚਲਦਿਆ ਭਾਰਤ ਖਿਲਾਫ ਮੌਜੂਦਾ 5 ਵਨਡੇ ਮੈਚਾਂ ਦੀ ਸੀਰੀਜ਼ ਦੇ ਬਚੇ ਹੋਏ 2 ਮੈਚਾਂ 'ਚੋਂ ਬਾਹਰ ਹੋ ਗਏ ਹਨ । ਚਾਂਦੀਮਲ ਨੂੰ ਪੱਲੇਕੇਲੇ 'ਚ ਹੋਏ ਤੀਸਰੇ ਵਨਡੇ 'ਚ ਬੱਲੇਬਾਜ਼ੀ ਕਰਦੇ ਸਮੇਂ ਸੱਜੇ ਹੱਥ ਦੇ ਅੰਗੂਠੇ 'ਤੇ ਗੇਂਦ ਲੱਗ ਗਈ ਸੀ। ਉਸ ਸਮੇਂ 25 ਦੇ ਸਕੋਰ 'ਤੇ ਸੀ ਅਤੇ ਤੇਜ਼ ਗੇਂਦਬਾਜ਼ ਹਾਰਦਿਕ ਪੰਡਯਾ ਦੀ ਇਕ ਬਾਊਂਸਰ ਉਸਦੇ ਗਲਬਸ 'ਤੇ ਲੱਗੀ।
ਹਾਲਾਂਕਿ ਚਾਂਦੀਮਲ ਨੇ 71 ਗੇਂਦਾਂ 'ਚ 36 ਦੌੜਾਂ ਬਣਾ ਕੇ ਆਊਟ ਹੋਏ ਸਨ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਕਿ ਚਾਂਦੀਮਲ ਦੇ ਅੰਗੂਠੇ 'ਚ ਫ੍ਰੈਕਚਰ ਹੈ ਅਤੇ ਹੁਣ ਮਾਹਰ ਇਸ ਬਾਰੇ 'ਚ ਸਲਾਹ ਕਰਨਗੇ। ਹੁਣ ਸੀਰੀਜ਼ ਦੇ 2 ਮੈਚਾਂ 'ਚੋਂ ਬਾਹਰ ਰਹਿਣਗੇ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਪਹਿਲੇ ਟੈਸਟ ਸੀਰੀਜ਼ ਅਤੇ ਹੁਣ ਵਨਡੇ 'ਚ 3-0 ਅੰਤਰ ਨਾਲ ਪਿੱਛੇ ਚਲ ਰਹੀ ਸ਼੍ਰੀਲੰਕਾ ਟੀਮ ਦੇ ਲਈ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ ਅਤੇ ਖਿਡਾਰੀਆਂ ਦੇ ਸੱਟ ਲੱਗਣ ਦਾ ਸਿਲਸਲਾ ਜਾਰੀ ਹੈ।
ਰੋਹਿਤ ਤੇ ਹਾਰਦਿਕ ਨੇ ਮਲਿੰਗਾ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ
NEXT STORY