ਨਵੀਂ ਦਿੱਲੀ, (ਬਿਊਰੋ)— ਅੰਡਰ-19 ਵਿੱਚ ਚੌਥੀ ਵਾਰ ਭਾਰਤੀ ਟੀਮ ਨੇ ਵਿਸ਼ਵ ਚੈਂਪੀਅਨ ਦਾ ਖਿਤਾਬ ਆਪਣੇ ਨਾਂ ਕੀਤਾ । ਇਸਦਾ ਸਿਹਰਾ ਕੋਚ ਰਾਹੁਲ ਦ੍ਰਵਿੜ ਦੇ ਨਾਲ-ਨਾਲ ਸਾਰੇ ਖਿਡਾਰੀਆਂ ਨੂੰ ਜਾਂਦਾ ਹੈ । ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ । ਅਜਿਹਾ ਹੀ ਇੱਕ ਸਿਤਾਰਾ ਉੱਭਰ ਦੇ ਸਾਹਮਣੇ ਆਇਆ ਹੈ, ਜਿਸ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆ ਨੂੰ ਖੁਸ਼ ਕਰ ਦਿੱਤਾ ਹੈ । ਉਹ ਕੋਈ ਹੋਰ ਨਹੀਂ ਅੰਡਰ-19 ਭਾਰਤੀ ਟੀਮ ਦੇ ਅਨੁਕੂਲ ਰਾਏ ਹਨ । ਬਿਹਾਰ ਦੇ ਸਮਸਤੀਪੁਰ ਵਿੱਚ ਰਹਿਣ ਵਾਲੇ ਇਸ ਖਿਡਾਰੀ ਨੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਵਿਕਟ ਝਟਕਾਏ ਹਨ ।
ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਅਨੁਕੂਲ ਨੇ ਇਸ ਟੂਰਨਾਮੈਂਟ ਵਿੱਚ 127 ਦੌੜਾਂ ਦੇ ਕੇ 14 ਵਿਕਟ ਹਾਸਲ ਕੀਤੇ ਹਨ । ਅਨੁਕੂਲ ਨੇ ਆਪਣਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਪਾਪੁਆ ਨਿਊ ਗਿਨੀ ਦੇ ਖਿਲਾਫ ਕੀਤਾ, ਜਿਸ ਵਿੱਚ ਉਨ੍ਹਾਂ ਨੇ 14 ਦੌੜਾਂ ਦੇ ਕੇ 5 ਵਿਕਟ ਝਟਕੇ । ਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਨੇ ਆਸਟਰੇਲੀਆ ਦੇ ਖਿਲਾਫ ਖੇਡਕੇ 32 ਦੌੜਾਂ ਦੇ ਕੇ 2 ਵਿਕਟ ਲਏ । ਇਸ ਖਿਡਾਰੀ ਦੀ ਤਾਰੀਫ ਅੰਡਰ-19 ਦੇ ਕੋਚ ਰਾਹੁਲ ਦ੍ਰਵਿੜ ਨੇ ਵੀ ਕੀਤੀ । ਇਸਦੇ ਨਾਲ ਅਨੁਕੂਲ ਦੇ ਪਿਤਾ ਸੁਧਾਕਰ ਰਾਏ ਨੇ ਖੁਸ਼ੀ ਜਤਾਈ । ਉਨ੍ਹਾਂ ਨੇ ਕਿਹਾ ਕਿ ਪੁੱਤਰ ਨੂੰ ਅਜਿਹੀ ਸਫਲਤਾ ਮਿਲੀ ਹੈ। ਮੇਰੇ ਲਈ ਇਸ ਤੋਂ ਵਧ ਕੇ ਕੁੱਝ ਨਹੀਂ ਹੋ ਸਕਦਾ । ਅੱਜ ਮੇਰਾ ਸੁਪਨਾ ਪੂਰਾ ਹੋ ਗਿਆ । ਜਿੱਤ ਦੇ ਬਾਅਦ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅਨੁਕੂਲ ਰਾਏ ਅਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ ।
ਅੰਡਰ-19 : ਵਿਕਟਕੀਪਰ ਹਾਰਵਿਕ ਦੇ ਪਰਿਵਾਰ ਨੇ ਕਿਹਾ- ਸੁਪਨਾ ਪੂਰਾ ਹੋਣ ਜਿਹੀ ਹੈ ਖੁਸ਼ੀ
NEXT STORY