ਜਲੰਧਰ : ਕ੍ਰਿਕਟ ਵਰਲਡ ਕੱਪ ਦੇ ਖਤਮ ਹੋਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਅਰੁਣ ਨੇ ਵੀ ਮੰਨਿਆ ਸੀ ਕੁਝ ਫੈਸਲਿਆਂ 'ਤੇ ਹਰ ਖਿਡਾਰੀ ਸਹਿਮਤ ਨਹੀਂ ਹੁੰਦੇ। ਇਸੇ ਦੌਰਾਨ ਜਦੋਂ ਰੋਹਿਤ ਨੇ ਪਹਿਲਾਂ ਵਿਰਾਟ ਅਤੇ ਬਾਅਦ ਵਿਚ ਅਨੁਸ਼ਕਾ ਨੂੰ ਇਸੰਟਾਗ੍ਰਾਮ 'ਤੋਂ ਅਨਫਾਲੋ ਕੀਤਾ ਤਾਂ ਇਸ ਗਲ ਦੀ ਚਰਚਾ ਤੇਜ਼ ਹੋ ਗਈ ਕਿ ਵਿਰਾਟ ਅਤੇ ਰੋਹਿਤ ਵਿਚਾਲੇ ਨਾਰਾਜ਼ਗੀ ਹੱਦ ਤੋਂ ਜ਼ਿਆਦਾ ਵੱਧ ਗਈ ਹੈ।
ਹੁਣ ਬੀਤੇ ਦਿਨੀ ਰੋਹਿਤ ਵੱਲੋਂ ਵਿਰਾਟ ਦੀ ਪਤਨੀ ਯਾਨੀ ਅਨੁਸ਼ਕਾ ਨੂੰ ਅਨਫਾਲੋ ਕੀਤਾ ਗਿਆ ਸੀ। ਹੁਣ ਅਨੁਸ਼ਕਾ ਨੇ ਵੀ ਇੰਸਟਾਗ੍ਰਾਮ 'ਤੇ ਅਜਿਹਾ ਮੈਸੇਜ ਪਾਇਆ ਹੈ ਜਿਸ ਨੇ ਇਸ ਵਿਵਾਦ ਦੂ ਲਗਭਗ ਪੁਸ਼ਟੀ ਕਰ ਦਿੱਤੀ ਹੈ। ਅਨੁਸ਼ਕਾ ਨੇ ਆਪਣੀ ਪੋਸਟ ਵਿਚ ਲਿਖਿਆ ਹੈ- ਇਕ ਸਮਝਦਾਰ ਵਿਅਕਤੀ ਇਕ ਵਾਰ ਵੀ ਕੁਝ ਨਹੀਂ ਬੋਲਿਆ। ਗਲਤ ਧਾਰਣਾਵਾਂ ਵਿਚਾਲੇ ਸਿਰਫ ਸੱਚ ਹੀ ਚੁੱਪੀ ਨਾਲ ਹੱਥ ਮਿਲਾ ਸਕਦਾ ਹੈ।
ਭਾਰਤੀ ਟੀਮ ਦਾ ਵੈਸਟਇੰਡੀਜ਼ ਦੌਰਾ
ਰੋਹਿਤ ਅਤੇ ਵਿਰਾਟ ਵਿਚ ਭਾਂਵੇ ਹੀ ਵਿਵਾਦ ਦੀਆਂ ਖਬਰਾਂ ਆ ਰਹੀਆਂ ਹੋਣ ਪਰ ਦੋਵੇਂ ਕ੍ਰਿਕਟਰ ਅਜੇ ਵੈਸਟਇੰਡੀਜ਼ ਦੌਰੇ ਦੀਆਂ ਤਿਆਰੀਆਂ ਕਰ ਰਹੇ ਹਨ। ਦੱਸ ਦਈਏ ਕਿ ਟੀਮ ਇੰਡੀਆ ਵੈਸਟਇੰਡੀਜ਼ ਵਿਚ ਕ੍ਰਿਕਟ ਦੇ ਤਿਨੋ ਸਵਰੂਪ ਖੇਡੇਗੀ। ਇਸ ਦੀ ਸ਼ੁਰੂਆਤ ਟੀ-20 ਮੈਚਾਂ ਤੋਂ ਹੋਵੇਗੀ ਜੋ ਕਿ 3 ਅਗਸਤ ਤੋਂ ਸ਼ੁਰੁ ਹੋਵੇਗੀ। ਟੀਮ ਇੰਡੀਆ ਇੱਥੇ 2 ਟੀ-20 ਮੈਚ, 3 ਵਨਡੇ ਮੈਚ, 2 ਟੈਸਟ ਮੈਚ ਖੇਡੇਗੀ।
ਇਮਾਮ ਤੋਂ ਬਾਅਦ ਸ਼ਾਹੀਨ ਅਫਰੀਦੀ ਦੀ ਵੀ ਪਰਸਨਲ ਵੀਡੀਓ ਚੈਟਸ ਹੋਈ ਵਾਇਰਲ, ਲੱਗੇ ਗੰਭੀਰ ਦੋਸ਼
NEXT STORY