ਸਪੋਰਟਸ ਡੈਸਕ: ਇੰਡੀਅਨ ਪ੍ਰੀਮੀਅਰ ਲੀਗ (IPL 2026) ਦੇ 19ਵੇਂ ਸੀਜ਼ਨ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ। ਮੈਦਾਨ 'ਤੇ ਚੌਕੇ-ਛੱਕਿਆਂ ਦੀ ਬਾਰਿਸ਼ ਹੋਣ 'ਚ ਹੁਣ ਸਿਰਫ਼ 6 ਦਿਨ ਬਾਕੀ ਹਨ, ਪਰ ਇਸ ਤੋਂ ਪਹਿਲਾਂ ਹੀ ਕ੍ਰਿਕਟ ਦੇ ਗਲਿਆਰਿਆਂ 'ਚ 'ਕਿੰਗ' ਕੋਹਲੀ ਨੂੰ ਲੈ ਕੇ ਇੱਕ ਅਜੀਬੋ-ਗਰੀਬ ਚਰਚਾ ਛਿੜ ਗਈ ਹੈ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਵਿਰਾਟ ਨੇ ਆਪਣੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅੱਗੇ ਇੱਕ ਵੱਡੀ ਡਿਮਾਂਡ ਰੱਖੀ ਹੈ। ਹੁਣ ਇਸ ਪੂਰੇ ਮਾਮਲੇ 'ਤੇ ਖ਼ੁਦ ਵਿਰਾਟ ਕੋਹਲੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਕੀ ਸੀ ਉਹ ਅਫ਼ਵਾਹ ਜਿਸ ਨੇ ਮਚਾਈ ਹਲਚਲ?
ਪਿਛਲੇ ਕੁੱਝ ਦਿਨਾਂ ਤੋਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਕਿ ਵਿਰਾਟ ਕੋਹਲੀ ਨੇ RCB ਪ੍ਰਬੰਧਨ ਨੂੰ ਕਿਹਾ ਹੈ ਕਿ ਜਦੋਂ ਵੀ ਮੈਚਾਂ ਦੇ ਵਿਚਕਾਰ 3 ਜਾਂ ਇਸ ਤੋਂ ਵੱਧ ਦਿਨਾਂ ਦਾ ਗੈਪ ਹੋਵੇਗਾ, ਤਾਂ ਉਨ੍ਹਾਂ ਨੂੰ ਭਾਰਤ ਤੋਂ ਲੰਡਨ ਜਾਣ ਲਈ 'ਚਾਰਟਰ ਫਲਾਈਟ' ਮੁਹੱਈਆ ਕਰਵਾਈ ਜਾਵੇ। ਇਸ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਵਿਰਾਟ ਵਰਗਾ ਸੀਨੀਅਰ ਖਿਡਾਰੀ ਅਜਿਹੀ ਮੰਗ ਕਿਵੇਂ ਕਰ ਸਕਦਾ ਹੈ?
ਕਿੰਗ ਕੋਹਲੀ ਨੇ ਹੱਸ ਕੇ ਉਡਾਈਆਂ ਧੱਜੀਆਂ
ਜਦੋਂ ਇਹ ਖ਼ਬਰ ਵਿਰਾਟ ਕੋਹਲੀ ਤੱਕ ਪਹੁੰਚੀ ਤਾਂ ਉਹ ਵੀ ਆਪਣੀ ਹਸੀ ਨਹੀਂ ਰੋਕ ਸਕੇ। ਕੋਹਲੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇਸ FAKE NEWS (ਝੂਠੀ ਖ਼ਬਰ) ਦਾ ਸਕ੍ਰੀਨਸ਼ੌਟ ਸਾਂਝਾ ਕੀਤਾ ਅਤੇ ਨਾਲ ਹੀ 'ਹੱਸਣ ਵਾਲੀ ਇਮੋਜੀ' ਲਗਾਈ। ਵਿਰਾਟ ਦੇ ਇਸ ਰਿਐਕਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਸਾਰੀਆਂ ਗੱਲਾਂ ਮਹਿਜ਼ ਅਫ਼ਵਾਹਾਂ ਹਨ ਅਤੇ ਉਨ੍ਹਾਂ ਨੇ ਅਜਿਹੀ ਕੋਈ ਮੰਗ ਨਹੀਂ ਕੀਤੀ।

"ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਵਿਰਾਟ ਨੇ ਬਿਨਾਂ ਕੁੱਝ ਬੋਲੇ ਹੀ ਕਰਾਰਾ ਜਵਾਬ ਦੇ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਕੋਹਲੀ ਦੀ ਇਹ ਇੰਸਟਾ ਸਟੋਰੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।"
ਡਿਫੈਂਡਿੰਗ ਚੈਂਪੀਅਨ RCB ਦੀਆਂ ਨਜ਼ਰਾਂ ਦੂਜੇ ਖ਼ਿਤਾਬ 'ਤੇ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸੀਜ਼ਨ ਵਿੱਚ ਰਜਤ ਪਾਟੀਦਾਰ ਦੀ ਕਪਤਾਨੀ ਹੇਠ RCB ਨੇ ਆਪਣਾ ਪਹਿਲਾ IPL ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। ਹੁਣ 'ਬੋਲਡ ਆਰਮੀ' ਆਪਣੇ ਖ਼ਿਤਾਬ ਨੂੰ ਬਚਾਉਣ (Defend) ਲਈ ਮੈਦਾਨ 'ਚ ਉਤਰੇਗੀ। ਵਿਰਾਟ ਕੋਹਲੀ 2008 ਤੋਂ ਲਗਾਤਾਰ ਇੱਕੋ ਫ੍ਰੈਂਚਾਈਜ਼ੀ ਲਈ ਖੇਡਣ ਵਾਲੇ ਇਕਲੌਤੇ ਖਿਡਾਰੀ ਹਨ ਅਤੇ ਇਸ ਵਾਰ ਵੀ ਸਭ ਦੀਆਂ ਨਜ਼ਰਾਂ ਉਨ੍ਹਾਂ ਦੇ ਬੱਲੇ 'ਤੇ ਹੋਣਗੀਆਂ।
Auction 'ਚ ਨਹੀਂ ਮਿਲਿਆ ਕੋਈ ਖਰੀਦਦਾਰ ! ਹੁਣ IPL ਤੋਂ ਐਨ ਪਹਿਲਾਂ 69 ਗੇਂਦਾਂ 'ਚ ਠੋਕ'ਤੀਆਂ 195 ਦੌੜਾਂ
NEXT STORY