ਨਵੀਂ ਦਿੱਲੀ— ਸਾਬਕਾ ਵਿਕਟਕੀਪਰ ਫਾਰੂਖ ਇੰਜੀਨੀਅਰ ਵਲੋਂ ਉਠਾਏ ਗਏ ਇਕ ਮਾਮਲੇ 'ਚ ਆਪਣੇ ਨਾਂ ਘਸੀਟੇ ਜਾਣ ਤੋਂ ਨਾਰਾਜ਼ ਬਾਲੀਵੁੱਡ ਅਭਿਨੇਤਰੀ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਸਖਤ ਪ੍ਰਤੀਕ੍ਰਿਆ ਦਿੱਤੀ ਸੀ ਪਰ ਮਾਮਲੇ ਦੇ ਕੁਝ ਹੀ ਦੇਰ ਬਾਅਦ ਫਾਰੂਖ ਵਲੋਂ ਮੁਆਫੀ ਮੰਗੇ ਜਾਣ ਨਾਲ ਅਨੁਸ਼ਕਾ ਆਪਣੇ ਸਧਾਰਨ ਮੂਡ 'ਚ ਆ ਗਈ ਹੈ। ਉਸ ਨੇ ਪਤੀ ਵਿਰਾਟ ਕੋਹਲੀ ਦੇ ਨਾਲ ਇਕ ਰੋਮਾਂਟਿਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਫੋਟੋ ਦੇ ਨਾਲ ਉਸ ਨੇ ਲਿਖਿਆ ਹੈ- ਹਮੇਸ਼ਾ ਇਕ ਰੋਸ਼ਨੀ ਹੁੰਦੀ ਹੈ ਜੋ ਕਦੀਂ ਖਤਮ ਨਹੀਂ ਹੁੰਦੀ ਹੈ।
ਇਸ ਤਸਵੀਰ 'ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਹੱਸਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਨੇ ਇਕ-ਦੂਜੇ ਨੂੰ ਹਗ ਕੀਤਾ ਹੋਇਆ ਹੈ। ਤਸਵੀਰ 'ਚ ਵਿਰਾਟ ਕੋਹਲੀ ਨੇ ਜਿੱਥੇ ਸਫੇਦ ਟੀ-ਸ਼ਰਟ ਪਾਈ ਹੋਈ ਹੈ। ਨਾਲ ਹੀ ਅਨੁਸ਼ਕਾ ਨੇ ਆਫ ਸ਼ੋਲਡਰ ਰੈੱਡ ਟਾਪ ਪਾਇਆ ਹੋਇਆ ਹੈ।
'ਜਰਸੀ' ਲਈ ਸ਼ਾਹਿਦ ਕਪੂਰ ਸਿੱਖ ਰਿਹਾ ਕ੍ਰਿਕਟ
NEXT STORY