ਨਵੀਂ ਦਿੱਲੀ (ਬਿਊਰੋ)— ਵੈਸਟਇੰਡੀਜ਼ ਦੀ ਟੀਮ ਇਨ੍ਹਾਂ ਦਿਨ੍ਹਾਂ ਜ਼ਿੰਬਾਬਵੇ 'ਚ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲੇ ਖੇਡ ਰਹੀ ਹੈ। ਇਹ ਟੂਰਨਾਮੈਂਟ 25 ਮਾਰਚ ਤਕ ਚਲੇਗਾ। ਇਸ ਤੋਂ ਬਾਅਦ ਕੈਰੀਬੀਆਈ ਟੀਮ ਦਾ ਪਾਕਿਸਤਾਨ ਦੌਰਾ ਹੋਣਾ ਹੈ। ਪਰ ਇਸ ਟੀਮ ਦੇ ਕਈ ਖਿਡਾਰੀ ਪਾਕਿਸਤਾਨ ਜਾਣ ਤੋਂ ਝਿਝਕ ਰਹੇ ਹਨ। ਇਸ ਦੌਰਾਨ ਕ੍ਰਿਕਟ ਵੈਸਟਇੰਡੀਜ਼ ਨੇ ਆਪਣੇ ਖਿਡਾਰੀਆਂ ਨੂੰ ਪਾਕਿਸਤਾਨ ਦੌਰੇ 'ਤੇ ਜਾਣ ਲਈ ਵਧੀਆ ਆਫਰ ਦਿੱਤਾ ਹੈ।
ਸੂਤਰਾਂ ਮੁਤਾਬਕ ਬੋਰਡ ਨੇ ਖਿਡਾਰੀਆਂ ਨੂੰ ਹਰ ਮੈਚ ਦਾ 25,000 ਅਮਰੀਕੀ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਦੌਰੇ 'ਤੇ ਤਿਨ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਕਰਾਚੀ 'ਚ ਇਹ ਤਿਨ ਮੁਕਾਬਲੇ 1, 2 ਅਤੇ 3 ਅਪ੍ਰੈਲ ਨੂੰ ਹੋਣਗੇ। CWI ਨੇ ਸੈਂਟਰਲ ਕਾਂਟਰੈਕਟ 'ਚ ਆਉਣ ਵਾਲੇ ਖਿਡਾਰੀਆਂ ਦੇ ਅਲਾਵਾ ਉਨ੍ਹਾਂ ਸਾਰੇ ਕ੍ਰਿਕਟਰਾਂ ਨਾਲ ਵੀ ਸੰਪਰਕ ਕੀਤਾ ਹੈ, ਜੋ ਕੇਂਦਰੀ ਕਰਾਰ ਪਣਾਲੀ ਤੋਂ ਬਾਹਰ ਹਨ।
ਦਰਅਸਲ ਇਹ ਵਾਧੂ ਰਾਸ਼ੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਦੇਣੀ ਹੈ, ਜੋ ਹਰ ਹਾਲ 'ਚ ਇਹ ਸੀਰੀਜ਼ ਕਰਵਾਉਣਾ ਚਾਹੁੰਦਾ ਹੈ। ਵਾਧੂ ਰਾਸ਼ੀ ਖਿਡਾਰੀਆਂ ਦੇ ਕਰਾਰ ਸਟੇਟਸ ਮੁਤਾਬਕ ਦਿੱਤੀ ਜਾਵੇਗੀ। ਇਹ ਉਨ੍ਹਾਂ ਦੀ ਸੈਲਰੀ ਤੋਂ 70 ਫੀਸਦੀ ਜ਼ਿਆਦਾ ਹੋਵੇਗੀ। ਕ੍ਰਿਕਟ ਵੈਸਟਇੰਡੀਜ਼ ਦੇ ਸੀ.ਈ.ਓ. ਜਾਨੀ ਗ੍ਰੇਵ ਮੁਤਾਬਕ, ਵੈਸਟਇੰਡੀਜ਼ ਦਾ ਮਕਸਦ ਪਾਕਿਸਤਾਨ 'ਚ ਕ੍ਰਿਕਟ ਬਹਾਲੀ ਨੂੰ ਬੜ੍ਹਾਵਾ ਦੇਣਾ ਹੈ।
2009 'ਚ ਸ਼੍ਰੀਲੰਕਾਈ ਟੀਮ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ 'ਚ ਪਹਿਲਾ ਅੰਤਰਰਾਸ਼ਟਰੀ ਮੈਚ ਜ਼ਿੰਬਾਬਵੇ ਨੇ ਖੇਡਿਆ ਸੀ। ਇਸ ਦੌਰੇ ਦੇ ਲਈ ਜ਼ਿੰਬਾਬਵੇ ਨੂੰ ਪਾਕਿਸਤਾਨ ਨੇ 12,500 ਅਮਰੀਕੀ ਡਾਲਰ ਦਿੱਤੇ ਸਨ। ਇਸ ਤੋਂ ਇਲਾਵਾ ਜਿਨ੍ਹਾਂ ਖਿਡਾਰੀਆਂ ਨੇ ਵਿਸ਼ਵ ਇਲੈਵਨ ਟੀਮ ਦੇ ਨਾਲ ਪਾਕਿਸਤਾਨ ਦਾ ਦੌਰਾ ਕੀਤਾ ਸੀ, ਉਨ੍ਹਾਂ ਖਿਡਾਰੀਆਂ ਨੂੰ ਵੀ ਪੀ.ਸੀ.ਬੀ. ਵਲੋਂ ਪੈਸੇ ਦੇਣੇ ਪਏ ਸੀ। ਖਬਰਾਂ ਮੁਤਾਬਕ ਡੈਰੇਨ ਸੈਮੀ ਪਾਕਿਸਤਾਨ ਨਹੀਂ ਜਾਣਗੇ। ਆਂਦਰੇ ਰਸਲ ਅਤੇ ਬ੍ਰੈਵੋ ਜ਼ਖਮੀ ਹਨ। ਉਥੇ ਹੀ ਪੀ.ਐੱਸ.ਐੱਲ. ਖੇਡ ਰਹੇ ਸੁਨੀਲ ਨਰੇਨ ਵੀ ਪਾਕਿਸਤਾਨ ਨਾ ਜਾਣ ਦਾ ਕਹਿ ਚੁੱਕੇ ਹਨ ਅਤੇ ਕਿਰੋਨ ਪੋਲਾਰਡ ਵੀ ਪਕਿਸਤਾਨ ਨਹੀਂ ਜਾਣਾ ਚਾਹੁੰਦੇ ਹਨ।
ਮਹਿਲਾ ਕ੍ਰਿਕਟ: ਆਸਟਰੇਲੀਆ ਤੋਂ ਹਾਰ ਦੇ ਬਾਅਦ ਇਹ ਕਦਮ ਚੁਕੇਗੀ BCCI
NEXT STORY