ਅੰਤਾਲਯਾ- ਭਾਰਤ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਗੇੜ-1 'ਚ ਦੂਜਾ ਸੋਨ ਤਮਗ਼ਾ ਜਿੱਤਿਆ ਜਦੋਂ ਐਤਵਾਰ ਨੂੰ ਇੱਥੇ ਤਰੁਣਦੀਪ ਰਾਏ ਤੇ ਰਿਧੀ ਫੋਰ ਦੀ ਮਿਕਸਡ ਟੀਮ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸ਼ੂਟਆਊਟ 'ਚ ਗ੍ਰੇਟ ਬ੍ਰਿਟੇਨ ਨੂੰ ਹਰਾਇਆ। ਪਹਿਲੀ ਵਾਰ ਜੋੜੀ ਬਣਾ ਕੇ ਖੇਡ ਰਹੇ ਦੋ ਵਾਰ ਦੇ ਓਲੰਪੀਅਨ ਰਾਏ ਤੇ ਰਿਧੀ ਪਹਿਲਾਂ 0-2 ਨਾਲ ਤੇ ਫਿਰ 2-4 ਨਾਲ ਪਿਛੜ ਰਹੇ ਸਨ।
ਇਹ ਵੀ ਪੜ੍ਹੋ : IPL 2022 : ਕੇ. ਐੱਲ. ਰਾਹੁਲ 'ਤੇ ਲੱਗਾ 24 ਲੱਖ ਦਾ ਜੁਰਮਾਨਾ, ਹੋਰਨਾਂ ਖਿਡਾਰੀਆਂ 'ਤੇ ਵੀ ਡਿੱਗੀ ਗਾਜ
ਭਾਰਤੀ ਜੋੜੀ ਨੇ ਪਿਛੜਨ ਦੇ ਬਾਵਜੂਦ ਸੰਜਮ ਬਰਕਰਾਰ ਰਖਦੇ ਹੋਏ 5-4 (35-37, 36-33, 39-40, 38-37, 18-17) ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਇਸ ਤਰ੍ਹਾਂ ਕੈਲੰਡਰ ਸਾਲ ਦੇ ਪਹਿਲੇ ਟੂਰਨਾਮੈਂਟ 'ਚ ਆਪਣੀ ਮੁਹਿੰਮ ਦਾ ਅੰਤ ਦੋ ਸੋਨ ਤਮਗ਼ਿਆਂ ਨਾਲ ਕੀਤਾ। ਸ਼ਨੀਵਾਰ ਨੂੰ ਅਭਿਸ਼ੇਕ ਵਰਮਾ, ਰਜਤ ਚੌਹਾਨ ਤੇ ਅਮਨ ਸੈਣੀ ਦੀ ਕੰਪਾਊਂਡ ਪੁਰਸ਼ ਟੀਮ ਨੇ ਸੋਨ ਤਮਗ਼ਾ ਜਿੱਤਿਆ ਸੀ। ਗਵਾਂਗਝੂ ਏਸ਼ੀਆਈ ਖੇਡਾਂ 2019 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ 38 ਸਾਲ ਦੇ ਰਾਏ ਦਾ ਵਿਸ਼ਵ ਕੱਪ 'ਚ ਪਹਿਲਾ ਮਿਕਸਡ ਟੀਮ ਤਮਗ਼ਾ ਹੈ ਜਦਕਿ 17 ਸਾਲਾ ਰਿਧੀ ਦਾ ਇਹ ਵਿਸ਼ਵ ਕੱਪ 'ਚ ਪਹਿਲਾ ਤਮਗ਼ਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਅੱਜ ਪੰਜਾਬ ਦਾ ਸਾਹਮਣਾ ਚੇਨਈ ਨਾਲ, ਹੈੱਡ ਟੂ ਹੈੱਡ ਤੇ ਪਲੇਇੰਗ-11 'ਤੇ ਇਕ ਝਾਤ
NEXT STORY