ਸੈਂਟਿਆਗੋ— ਅਰਜਨਟੀਨਾ, ਚਿਲੀ, ਪੈਰਾਗਵੇ ਤੇ ਉਰੂਗਵੇ ਵਿਸ਼ਵ ਕੱਪ 2030 ਦੀ ਮੇਜ਼ਬਾਨੀ ਦੀ ਸਾਂਝੇ ਤੌਰ 'ਤੇ ਦਾਅਵੇਦਾਰੀ ਪੇਸ਼ ਕਰਨਗੇ। ਅਰਜਨਟੀਨਾ, ਪੈਰਾਗਵੇ ਤੇ ਉਰੂਗਵੇ ਪਹਿਲਾਂ ਹੀ ਸਾਂਝੇ ਤੌਰ 'ਤੇ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਚਿਲੀ ਦੇ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਨੇ ਟਵਿਟਰ 'ਤੇ ਕਿਹਾ ਕਿ ਇਹ ਦੇਸ਼ ਚਿਲੀ ਨੂੰ ਵੀ ਸਮੂਹਿਕ ਦਾਅਵੇਦਾਰੀ ਵਿਚ ਸ਼ਾਮਲ ਕਰਨ 'ਤੇ ਰਾਜ਼ੀ ਹੋ ਗਏ ਹਨ। ਅਰਜਨਟੀਨਾ ਤੇ ਉਰੂਗਵੇ ਨੇ 2017 ਵਿਚ ਹੀ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਪੈਰਾਗਵੇ ਬਾਅਦ ਵਿਚ ਇਨ੍ਹਾਂ ਨਾਲ ਜੁੜਿਆ। ਉਰੂਗਵੇ ਨੇ 1930 ਵਿਚ ਪਹਿਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ, ਜਦਕਿ ਚਿਲੀ ਨੇ 1962 ਤੇ ਅਰਜਨਟੀਨਾ ਨੇ 1978 ਵਿਚ ਮੇਜ਼ਬਾਨੀ ਕੀਤੀ ਸੀ।
ਆਸਟਰੇਲੀਆ ਖਿਲਾਫ ਟੀਮ ਇੰਡੀਆ ਦਾ ਐਲਾਨ, ਕੇ.ਐੱਲ. ਰਾਹੁਲ ਦੀ ਹੋਈ ਵਾਪਸੀ
NEXT STORY