ਨਵੀਂ ਦਿੱਲੀ- ਵੂਮੈਨ ਟੀ-20 ਵਿਸ਼ਵ ਕੱਪ ਦੇ ਲਈ ਕੁਆਲੀਫਾਇਰ ਮੈਚ ਚੱਲ ਰਹੇ ਹਨ। ਇਸ ਸੀਰੀਜ਼ ਦੇ ਤਹਿਤ ਅਰਜਨਟੀਨਾ ਤੇ ਬ੍ਰਾਜ਼ੀਲ ਦੀ ਮਹਿਲਾ ਕ੍ਰਿਕਟਰਾਂ ਦੇ ਵਿਚਾਲੇ ਮੈਚ ਖੇਡਿਆ ਗਿਆ। ਵੱਡੀ ਗੱਲ ਇਹ ਰਹੀ ਕਿ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਰਜਨਟੀਨਾ ਦੀ ਟੀਮ ਸਿਰਫ 12 ਦੌੜਾਂ ਬਣਾ ਕੇ ਢੇਰ ਹੋ ਗਈ। ਹਾਲਾਂਕਿ 10 ਵਿਕਟਾਂ ਹਾਸਲ ਕਰਨ ਦੇ ਲਈ ਬ੍ਰਾਜ਼ੀਲ ਦੇ ਗੇਂਦਬਾਜ਼ਾਂ ਨੂੰ 11.2 ਓਵਰ ਸੁੱਟਣੇ ਪਏ ਪਰ ਉਸਦੇ ਬੱਲੇਬਾਜ਼ਾਂ ਨੇ 12 ਦੌੜਾਂ ਦਾ ਟੀਚਾ ਸਿਰਫ 21 ਗੇਂਦਾਂ ਵਿਚ ਹੀ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ
ਅਰਜਨਟੀਨਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਦੂਜੇ ਓਵਰ ਵਿਚ ਜਦੋ ਮਾਰੀਆ ਦਾ ਇਕ ਦੌੜ 'ਤੇ ਵਿਕਟ ਡਿੱਗਿਆ ਤਾਂ ਟੀਮ ਦਾ ਸਕੋਰ ਸਿਰਫ 3 ਦੌੜਾਂ ਸਨ। ਅਗਲੇ ਓਵਰ ਵਿਚ ਸਕਾਟਸ ਜ਼ੀਰੋ 'ਤੇ ਆਊਟ ਹੋ ਗਈ। ਇਸ ਤੋਂ ਬਾਅਦ ਓਪਨਰ ਵੈਰੋਨਿਕਾ ਸਿਰਫ 2 ਦੌੜਾਂ ਬਣਾ ਕੇ ਨਿਕੋਲ ਨੂੰ ਰਿਟਰਨ ਕੈਚ ਕਰਵਾ ਬੈਠੀ। ਅਰਜਨਟੀਨਾ ਦੀ ਬੱਲੇਬਾਜ਼ ਇਸ ਤੋਂ ਬਾਅਦ ਤੂੰ ਚੱਲ ਮੈਂ ਆਈ ਦੇ ਅਨੁਸਾਰ ਆਊਟ ਹੁੰਦੀਆਂ ਗਈਆਂ। ਪੰਜ ਬੱਲੇਬਾਜ਼ ਜ਼ੀਰੋ ਦੇ ਸਕੋਰ 'ਤੇ ਆਊਟ ਹੋਈਆਂ।
ਗੇਂਦਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਬ੍ਰਾਜ਼ੀਲ ਦੀ ਨਿਕੋਲ ਨੇ 3 ਓਵਰਾਂ ਵਿਚ ਚਾਰ ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਮਾਰੀਆ ਨੇ 2 ਦੌੜਾਂ 'ਤੇ ਅਕ, ਸੋਸਾ ਨੇ 1 ਦੌੜ 'ਤੇ 2, ਲਾਰਾ ਨੇ 3 ਦੌੜਾਂ 'ਤੇ 2 , ਲੌਰਾ ਨੇ ਬਿਨਾਂ ਦੌੜ ਦਿੱਤੇ ਇਕ ਤਾਂ ਡੇਨੀਅਲ ਨੇ 2 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਜਵਾਬ ਵਿਚ ਟੀਚੇ ਦਾ ਪਿੱਛਾ ਕਰਨ ਉਤਰੀ ਬ੍ਰਾਜ਼ੀਲ ਦੀ ਟੀਮ ਨੂੰ ਹਾਲਾਂਕਿ ਦੂਜੇ ਹੀ ਓਵਰ ਵਿਚ ਅਤੁਰ ਦੇ ਰੂਪ ਵਿਚ ਝਟਕਾ ਲੱਗਾ ਪਰ ਇਸ ਤਂ ਬਾਅਦ ਸਿਲਵਾ ਤੇ ਲਾਰਾ ਨੇ ਆਪਣੀ ਟੀਮ ਨੂੰ ਜਿੱਤ ਹੀ ਦਹਿਲੀਜ਼ ਤੱਕ ਪਹੁੰਚਾਇਆ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 13 ਦੌੜਾਂ ਨਾਲ ਹਰਾਇਆ
NEXT STORY