ਆਬੂ ਧਾਬੀ- ਜੋਸ ਬਟਲਰ ਦੇ ਤੂਫਾਨੀ ਅਰਧ ਸੈਂਕੜੇ ਤੋਂ ਬਾਅਦ ਮਾਰਕ ਵੁੱਡ ਤੇ ਆਦਿਲ ਰਾਸ਼ਿਦ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਬੁੱਧਵਾਰ ਨੂੰ ਇੱਥੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਅਭਿਆਸ ਮੈਚ ਵਿਚ ਨਿਊਜ਼ੀਲੈਂਡ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਬਟਲਰ ਨੇ 51 ਗੇਂਦਾਂ ਵਿਚ 11 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ, ਜਿਸ ਨਾਲ ਇੰਗਲੈਂਡ ਦੀ ਟੀਮ 6 ਵਿਕਟਾਂ 'ਤੇ 163 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜਾ ਕਰਨ ਵਿਚ ਸਫਲ ਰਹੀ। ਜਾਨੀ ਬੇਅਰਸਟੋ (21 ਗੇਂਦਾਂ 'ਚ 30 ਦੌੜਾਂ) ਤੇ ਸੈਮ ਬਿਲਿੰਗਸ (17 ਗੇਂਦਾਂ ਵਿਚ ਅਜੇਤੂ 27 ਦੌੜਾਂ) ਨੇ ਵੀ ਸ਼ਾਨਦਾਰ ਪਾਰੀਆਂ ਖੇਡੀਆਂ। ਨਿਊਜ਼ੀਲੈਂਡ ਵਲੋਂ ਲੈੱਗ ਸਪਿਨਰ ਈਸ਼ ਸੋਢੀ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 26 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ
ਨਿਊਜ਼ੀਲੈਂਡ ਦੀ ਟੀਮ ਇਸ ਦੇ ਜਵਾਬ ਵਿਚ ਮਾਰਟਿਨ ਗੁਪਟਿਲ ਦੀ 20 ਗੇਂਦਾਂ ਵਿਚ 41 ਦੌੜਾਂ ਦੀ ਪਾਰੀ ਦੇ ਬਾਵਜੂਦ 19.2 ਓਵਰਾਂ ਵਿਚ 150 ਦੌੜਾਂ 'ਤੇ ਢੇਰ ਹੋ ਗਈ। ਇੰਗਲੈਂਡ ਵਲੋਂ ਵੁਡ ਨੇ 23 ਦੌੜਾਂ 'ਤੇ ਚਾਰ ਜਦਕਿ ਰਾਸ਼ਿਦ ਨੇ 18 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨਿਊਜ਼ੀਲੈਂਡ ਦੀ ਟੀਮ ਇਕ ਸਮੇਂ 9 ਓਵਰਾਂ 'ਚ 2 ਵਿਕਟਾਂ 'ਤੇ 81 ਦੌੜਾਂ ਬਣਾ ਕੇ ਬਹੁਤ ਵਧੀਆ ਸਥਿਤੀ ਵਿਚ ਲੱਗ ਰਹੀ ਸੀ ਪਰ ਇਸ ਤੋਂ ਬਾਅਦ ਟੀਮ ਨੇ 22 ਦੌੜਾਂ 'ਤੇ ਸੱਤ ਵਿਕਟਾਂ ਗੁਆ ਦਿੱਤੀਆਂ ਤੇ ਉਸਦਾ ਸਕੋਰ 9 ਵਿਕਟਾਂ 'ਤੇ 103 ਦੌੜਾਂ ਹੋ ਗਿਆ। ਸੋਢੀ (ਅਜੇਤੂ 25) ਤੇ ਟੋਡ ਐਸਟਲ (16) ਨੇ ਆਖਰੀ ਵਿਕਟ ਦੇ ਲਈ 47 ਦੌੜਾਂ ਦੀ ਸਾਂਝੇਦਾਰੀ ਕਰ ਨਿਊਜ਼ੀਲੈਂਡ ਦੇ ਹਾਰ ਦੇ ਅੰਤਰ ਨੂੰ ਘੱਟ ਕੀਤਾ। ਇੰਗਲੈਂਡ ਨੂੰ ਪਹਿਲੇ ਅਭਿਆਸ ਮੈਚ ਵਿਚ ਭਾਰਤ ਦੇ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਦੂਜੇ ਮੈਚ ਵਿਚ ਜਿੱਤ ਦੇ ਨਾਲ ਉਸ ਨੇ ਟੀ-20 ਵਿਸ਼ਵ ਕੱਪ ਦੀ ਤਿਆਰੀ ਦਾ ਵਧੀਆ ਨਜ਼ਾਰਾ ਪੇਸ਼ ਕੀਤਾ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ
NEXT STORY