ਸਪੋਰਟਸ ਡੈਸਕ— ਤਿੰਨ ਮਹੀਨਿਆਂ ਬਾਅਦ ਓਲੰਪਿਕ ਦੀ ਮੇਜ਼ਬਾਨੀ ਕਰਨ ਜਾ ਰਹੇ ਟੋਕੀਓ ’ਚ ਹੀ ਖੇਡਾਂ ਦੇ ਇਸ ਮਹਾਕੁੰਭ ਲਈ ਕੁਲਾਈਫ਼ਾਈ ਕਰਨ ਵਾਲੇ ਭਾਰਤੀ ਨੌਕਾਯਨ ਖਿਡਾਰੀ ਅਰਜੁਨ ਲਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਇੱਥੇ ਓਲੰਪਿਕ ਦਾ ਕੋਈ ਮਾਹੌਲ ਨਹੀਂ ਹੈ। ਟੋਕੀਓ ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ। ਅਰਜੁਨ ਨੇ ਕਿਹਾ ਕਿ ਜੇਕਰ ਓਲੰਪਿਕ ਹੁੰਦੇ ਹਨ ਤਾਂ ਹੁਣ ਤਕ ਹੋਈਆਂ ਖੇਡਾਂ ਤੋਂ ਵੱਖ ਹੋਣਗੇ।
ਉਨ੍ਹਾਂ ਕਿਹਾ- ਓਲੰਪਿਕ ’ਚ 80 ਦਿਨ ਹੀ ਬਚੇ ਹਨ ਤੇ ਕਾਫ਼ੀ ਅਜੀਬ ਮਾਹੌਲ ਹੈ। ਓਲੰਪਿਕ ਜਿਹਾ ਲਗ ਹੀ ਨਹੀਂ ਰਿਹਾ। ਸੜਕਾਂ ਸੁੰਨੀਆਂ ਹਨ। ਲੋਕ ਨਹੀਂ ਹਨ ਬਹੁਤ ਘੱਟ ਵਾਹਨ ਹਨ। ਸਾਨੂੰ ਦੱਸਿਆ ਗਿਆ ਕਿ ਲਾਕਡਾਊਨ ਚਲ ਰਿਹਾ ਹੈ। ਉਨ੍ਹਾਂ ਕਿਹਾ- ਮੈਨੂੰ ਓਲੰਪਿਕ ਲਈ ਕੁਆਲੀਫ਼ਾਈ ਕਰਨ ਦੀ ਖ਼ੁਸ਼ੀ ਹੈ ਤੇ ਮੈਂ ਚਾਹੰੁਦਾ ਹਾਂ ਕਿ ਓਲੰਪਿਕ ਖੇਡਾਂ ਹੋਣ ਨਹੀਂ ਤਾਂ ਚਾਰ ਸਾਲ ਦੀ ਸਾਡੀ ਮਿਹਨਤ ਬੇਕਾਰ ਜਾਵੇਗੀ।
ਅਰਜੁਨ ਤੇ ਅਰਵਿੰਦ ਸਿੰਘ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ ਲਾਈਟਵੇਟ ਡਬਲ ਸਰਬ ਮੁਕਾਬਲੇ ’ਚ ਦੂਜੇ ਸਥਾਨ ’ਤੇ ਰਹਿ ਕੇ ਕੁਆਲੀਫ਼ਾਈ ਕੀਤਾ। ਦੋਵੇਂ ਪੁਣੇ ਦੇ ਫ਼ੌਜ ਖੇਡ ਅਦਾਰੇ ’ਚ ਅਭਿਆਸ ਕਰਦੇ ਹਨ। ਦੋਹਾਂ ਨੇ 2019 ’ਚ ਦੱਖਣੀ ਕੋਰੀਆ ’ਚ ਏਸ਼ੀਆਈ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਜਿੱਤਿਆ ਸੀ। ਰਾਜਸਥਾਨ ਦੇ ਰਹਿਣ ਵਾਲੇ ਅਰਜੁਨ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਕੋਰੋਨਾ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਸਨ ਤੇ ਅਜਿਹਾ ਨਾ ਕਰਨ ’ਤੇ ਅਯੋਗ ਕਰਾਰ ਕੀਤੇ ਜਾਣ ਦਾ ਖ਼ਤਰਾ ਸੀ।
ਪਹਿਲਵਾਨ ਦੇ ਕਤਲ ਦਾ ਮਾਮਲਾ : ਉੱਤਰਾਖੰਡ ’ਚ ਲੁਕਿਆ ਹੈ ਓਲੰਪਿਕ ਜੇਤੂ ਸੁਸ਼ੀਲ ਕੁਮਾਰ
NEXT STORY