ਸਪੋਰਟਸ ਡੈਸਕ— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਉੱਤਰੀ ਖੇਤਰ ’ਚ ਸਥਿਤ ਛੱਤਰਸਾਲ ਸਟੇਡੀਅਮ ’ਚ ਪਹਿਲਵਾਨਾਂ ਵਿਚਾਲੇ ਹੋਈ ਕਥਿਤ ਲੜਾਈ ਤੇ ਇਕ ਪਹਿਲਵਾਨ ਸਾਗਰ ਧਨਖੜ ਦੀ ਮੌਤ ਦੇ ਬਾਅਦ ਓਲੰਪਿਕ ਮੈਡਲ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਪਹਿਲਵਾਨ ਸੁਸ਼ੀਲ ਕੁਮਾਰ ਤੇ ਉਸ ਦੇ ਕਰੀਬੀਆਂ ਦੇ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਫ਼ਿਲਹਾਲ ਸੁਸ਼ੀਲ ਪੁਲਸ ਦੇ ਸ਼ਿਕੰਜੇ ’ਚ ਨਹੀਂ ਆਇਆ ਹੈ ਪਰ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰਿਪੋਰਟਸ ਮੁਤਾਬਕ ਸੁਸ਼ੀਲ ਇਸ ਸਮੇਂ ਉੱਤਰਾਖੰਡ ’ਚ ਲੁੱਕਿਆ ਹੈ।
ਇਹ ਵੀ ਪੜ੍ਹੋ : ਇਰਫ਼ਾਨ ਪਠਾਨ ’ਤੇ ਬਜ਼ੁਰਗ ਜੋੜੇ ਨੇ ਲਾਏ ਨੂੰਹ ਨਾਲ ਨਾਜ਼ਾਇਜ਼ ਸਬੰਧ ਦੇ ਦੋਸ਼, ਜਾਣੋ ਪੂਰਾ ਮਾਮਲਾ
ਰਿਪੋਰਟਸ ਮੁਤਾਬਕ ਪੁਲਸ ਨੂੰ ਸੁਸ਼ੀਲ ਦੇ ਉੱਤਰਾਖੰਡ ’ਚ ਲੁਕੇ ਹੋਣ ਦੀ ਜਾਣਕਾਰੀ ਮਿਲਣ ਦੇ ਬਾਅਦ ਚਾਰ ਟੀਮਾਂ ਸੁਸ਼ੀਲ ਤੇ ਉਸ ਦੇ ਕਰੀਬੀ ਅਜੇ, ਮੋਹਿਤ ਤੇ ਡੋਲੀ ਦੀ ਭਾਲ ’ਚ ਲਗ ਗਈਆਂ ਹਨ। ਜਾਣਕਾਰੀ ਮੁਤਾਬਕ ਪਹਿਲਵਾਨ ਦੀ ਹੱਤਿਆ ਦੇ ਮਾਮਲੇ ’ਚ ਕਥਿਤ ਦੋਸ਼ੀ ਸੁਸ਼ੀਲ ਦੇ ਮੋਬਾਇਲ ਦੀ ਲੋਕੇਸ਼ਨ ਉੱਤਰਾਖੰਡ ’ਚ ਮਿਲੀ ਹੈ ਜਿਸ ਨਾਲ ਉਸ ਦੇ ਉੱਤਰਾਖੰਡ ’ਚ ਲੁਕੇੇ ਹੋਣ ਦਾ ਸ਼ੱਕ ਹੈ। ਮੋਬਾਇਲ ਲੋਕੇਸ਼ਨ ਦੇ ਆਧਾਰ ’ਤੇ ਸੁਸ਼ੀਲ ਦੀ ਭਾਲ ਲਈ ਉੱਤਰਾਖੰਡ ਪੁਲਸ ਦੀ ਵੀ ਮਦਦ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਲਿਓਨਿਲ ਮੇਸੀ ਨੇ ਭੇਜਿਆ ਟੈਨਿਸ ਸਟਾਰ ਰਾਫ਼ੇਲ ਨਡਾਲ ਨੂੰ ਖ਼ਾਸ ਤੋਹਫ਼ਾ
ਜ਼ਿਕਰਯੋਗ ਹੈ ਕਿ ਰੋਹਤਕ ਦੇ ਬਖੇਤਾ ਪਿੰਡ ਦੇ ਰਹਿਣ ਵਾਲੇ ਸਾਗਰ ਧਨਖੜ ਉਭਰਦੇ ਹੋਏ ਪਹਿਲਵਾਨ ਸਨ ਜੋ ਕੌਮਾਂਤਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਚ ਹਿੱਸਾ ਲੈ ਚੁੱਕੇ ਸਨ। ਉਨ੍ਹਾਂ ਦੇ ਪਿਤਾ ਦਿੱਲੀ ’ਚ ਹਵਲਦਾਰ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲਿਓਨਿਲ ਮੇਸੀ ਨੇ ਭੇਜਿਆ ਟੈਨਿਸ ਸਟਾਰ ਰਾਫ਼ੇਲ ਨਡਾਲ ਨੂੰ ਖ਼ਾਸ ਤੋਹਫ਼ਾ
NEXT STORY