ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਸਮੇਤ ਪੂਨਮ ਯਾਦਵ ਨੂੰ ਅਰਜੁਨ ਪੁਰਸਕਾਰ ਦੇਣ ਦੀ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ਨੀਵਾਰ ਨੂੰ ਰਾਜਧਾਨੀ 'ਚ ਇਸ ਸਾਲ ਅਰਜੁਨ ਪੁਰਸਕਾਰ ਲਈ ਨਾਮਜ਼ਦਗੀ ਲਈ ਖਿਡਾਰੀਆਂ ਦੇ ਨਾਵਾਂ 'ਤੇ ਚਰਚਾ ਕੀਤੀ।
ਮਹਾਪ੍ਰਬੰਧਕ (ਕ੍ਰਿਕਟ ਸੰਚਾਲਨ) ਸਬਾ ਕਰੀਮ ਨੇ ਤਿੰਨ ਮੈਂਬਰੀ ਸੀ.ਓ.ਏ.- ਵਿਨੋਦ ਰਾਏ, ਡਾਇਨਾ ਇਡੁਲਜੀ ਅਤੇ ਲੈਫਟੀਨੈਂਟ ਜਨਰਲ ਰਵੀ ਥੋਗੜੇ ਦੇ ਸਾਹਮਣੇ ਖਿਡਾਰੀਆਂ ਦੇ ਨਾਵਾਂ ਦਾ ਪ੍ਰਸਤਾਵ ਰਖਿਆ। ਇਸ ਬੈਠਕ 'ਚ ਅਰਜੁਨ ਐਵਾਰਡ ਦੇ ਸੰਭਾਵੀ ਖਿਡਾਰੀਆਂ ਦੀ ਨਾਮਜ਼ਦਗੀ ਤੇ ਵਿਚਾਰ ਕਰਨ ਤੋਂ ਇਲਾਵਾ ਮਹਿਲਾ ਟੀਮ ਦੇ ਮੁੱਖ ਕੋਚ ਦੀ ਨਿਯੁਕਤੀ ਅਤੇ ਇਸ ਮੁੱਦੇ ਨੂੰ ਲੋਕਪਾਲ ਦੇ ਕੋਲ ਭੇਜਣ 'ਤੇ ਵੀ ਚਰਚਾ ਹੋਈ।
ਪਹਿਲੀ ਵਾਰ ਅੰਪਾਇਰਿੰਗ ਕਰ ਇਤਿਹਾਸ ਰਚਣ ਲਈ ਤਿਆਰ ਹੈ ਇਹ ਮਹਿਲਾ ਅੰਪਾਇਰ
NEXT STORY