ਨਵੀਂ ਦਿੱਲੀ (ਵਾਰਤਾ)- ਕ੍ਰਿਕਟਰ ਸ਼ਿਖਰ ਧਵਨ ਸਮੇਤ 35 ਖਿਡਾਰੀਆਂ ਨੂੰ ਦੇਸ਼ ਦੇ ਖੇਡ ਸਨਮਾਨ ‘ਅਰਜੁਨ ਪੁਰਸਕਾਰ’ ਲਈ ਚੁਣਿਆ ਗਿਆ ਹੈ। ਰਾਸ਼ਟਰੀ ਖੇਡ ਪੁਰਸਕਾਰ ਹਰ ਸਾਲ ਰਾਸ਼ਟਰਪਤੀ ਵੱਲੋਂ ਮੇਜਰ ਧਿਆਨ ਚੰਦ ਦੇ ਜਨਮ ਦਿਨ 'ਤੇ 29 ਅਗਸਤ ਨੂੰ ਦਿੱਤੇ ਜਾਂਦੇ ਹਨ ਪਰ ਇਸ ਵਾਰ ਟੋਕੀਓ ਓਲੰਪਿਕ ਅਤੇ ਪੈਰਾਲੰਪਿਕਸ ਇਕੋ ਸਮੇਂ ਹੋਣ ਕਾਰਨ ਇਹ ਪੁਰਸਕਾਰ ਦੇਣ 'ਚ ਦੇਰੀ ਹੋ ਗਈ ਹੈ।
ਅਰਜੁਨ ਪੁਰਸਕਾਰ ਲਈ ਚੁਣੇ ਗਏ 35 ਖਿਡਾਰੀਆਂ ਵਿਚ 41 ਸਾਲਾਂ ਬਾਅਦ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਉਹ ਸਾਰੇ ਮੈਂਬਰ, ਜਿਨ੍ਹਾਂ ਨੇ ਪਹਿਲਾਂ ਇਹ ਪੁਰਸਕਾਰ ਨਹੀਂ ਜਿੱਤਿਆ ਅਤੇ ਸਾਰੇ ਪੈਰਾਲੰਪਿਕ ਤਮਗਾ ਜੇਤੂ ਸ਼ਾਮਲ ਹਨ। ਰਾਸ਼ਟਰੀ ਖੇਡ ਪੁਰਸਕਾਰ ਕਮੇਟੀ ਨੇ ਸਰਕਾਰ ਨੂੰ ਇਨ੍ਹਾਂ 35 ਖਿਡਾਰੀਆਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਹੈ।
ਚੋਣ ਕਮੇਟੀ ਨੇ ਇਸ ਵਾਰ ਅਰਜੁਨ ਪੁਰਸਕਾਰ ਲਈ 35 ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ, ਜੋ ਪਿਛਲੇ ਸਾਲ ਪੁਰਸਕਾਰ ਲਈ ਚੁਣੇ ਗਏ ਖਿਡਾਰੀਆਂ ਦੀ ਗਿਣਤੀ ਤੋਂ 8 ਜ਼ਿਆਦਾ ਹਨ। ਇਨ੍ਹਾਂ ਨਾਵਾਂ ਵਿਚ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਨਾਂ ਵੀ ਸ਼ਾਮਲ ਹੈ, ਜੋ ਸੰਯੁਕਤ ਅਰਬ ਅਮੀਰਾਤ ਵਿਚ ਚੱਲ ਰਹੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਸ਼ਾਮਲ ਨਹੀਂ ਹਨ।
T20 WC : ਸ਼੍ਰੀਲੰਕਾ ਦੇ ਸਾਹਮਣੇ ਆਸਟਰੇਲੀਆ ਨੂੰ ਲਗਾਤਾਰ 5ਵੀਂ ਵਾਰ ਜਿੱਤਣ ਤੋਂ ਰੋਕਣ ਦੀ ਚੁਣੌਤੀ
NEXT STORY