ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਗਲੇ ਮਹੀਨੇ ਇੰਗਲੈਂਡ ਦੌਰੇ ’ਤੇ ਜਾਣ ਵਾਲੇ ਭਾਰਤੀ ਖਿਡਾਰੀਆਂ ਨੂੰ ਮੁੰਬਈ ਵਿਚ ਜ਼ਰੂਰੀ ਇਕਾਂਤਵਾਸ ਵਿਚ ਲਿਆਉਣ ਲਈ ਚਾਰਟਰਡ ਜਹਾਜ਼ਾਂ ਦਾ ਪ੍ਰਬੰਧ ਕੀਤਾ ਹੈ। ਸਿਹਤ ਸਬੰਧੀ ਜ਼ੋਖਿਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੁੱਧਵਾਰ ਨੂੰ ਸਵੇਰੇ ਦਿੱਲੀ ਤੇ ਚੇਨਈ ਵਿਚ ਦੋ ਉਡਾਣਾਂ ਖਿਡਾਰੀਆਂ ਨੂੰ ਲਿਆਉਣ ਲਈ ਤਿਆਰ ਰਹਿਣਗੀਆਂ। ਇਸ ਦੇ ਲਈ ਖਿਡਾਰੀਆਂ ਨੂੰ ਨੇੜਲੇ ਪਿਕ-ਅਪ ਪੁਆਇੰਟ ਤਕ ਪਹੁੰਚਣ ਲਈ ਕਿਹਾ ਗਿਆ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ
ਬੈਂਗਲੁਰੂ ਵਿਚ ਮੌਜੂਦ ਖਿਡਾਰੀਆਂ ਨੂੰ ਚੇਨਈ ਜਾਣ ਲਈ ਕਿਹਾ ਗਿਆ ਹੈ, ਜਿੱਥੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਡਾਨ ਹੈਦਰਾਬਾਦ ਲਈ ਰਵਾਨਾ ਹੋਵੇਗੀ ਜਦਕਿ ਦਿੱਲੀ ਤੋਂ ਰਵਾਨਾ ਹੋਣ ਵਾਲੀ ਉਡਾਨ ਸਿੱਧੀ ਮੁੰਬਈ ਵਿਚ ਉਤਰੇਗੀ ਤੇ ਖਿਡਾਰੀ ਤੁਰੰਤ ਇਕਾਂਤਵਾਸ ਵਿਚ ਚਲੇ ਜਾਣਗੇ।
ਪਹਿਲਾਂ ਤੋਂ ਹੀ ਮੁੰਬਈ ਵਿਚ ਰਹਿ ਰਹੇ ਖਿਡਾਰੀ ਕੁਝ ਦਿਨਾਂ ਤਕ ਹੋਮ ਕੁਆਰੰਟੀਨ ਵਿਚ ਰਹਿਣ ਤੋਂ ਬਾਅਦ 24 ਮਈ ਨੂੰ ਕੁਆਰੰਟੀਨ ਵਿਚ ਸ਼ਾਮਲ ਹੋਣਗੇ। ਕੋਲਕਾਤਾ ਤੋਂ ਕੋਈ ਚਾਰਟਰਡ ਉਡਾਣ ਉਪਲੱਬਧ ਨਹੀਂ ਹੈ। ਕੋਰੋਨਾ ਵਾਇਰਸ ਦੇ ਕਾਰਨ ਦਿੱਲੀ ਵਿਚ ਕੁਝ ਦਿਨਾਂ ਤਕ ਇਕਾਂਤਵਾਸ ਵਿਚ ਰਹਿਣ ਤੋਂ ਬਾਅਦ ਸੋਮਵਾਰ ਨੂੰ ਬੰਗਾਲ ਵਿਚ ਆਪਣੇ ਘਰ ਪਰਤਿਆ ਰਿਧੀਮਾਨ ਸਾਹ ਕੁਝ ਦਿਨਾਂ ਬਾਅਦ ਕਮਰਸ਼ੀਅਲ ਉਡਾਣ ਰਾਹੀਂ ਪਹੁੰਚੇਗਾ। ਉਸ ਦੇ 24 ਮਈ ਨੂੰ ਮੁੰਬਈ ਪਹੁੰਚਣ ਦੀ ਉਮੀਦ ਹੈ।
ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA
ਬੀ. ਸੀ. ਸੀ. ਆਈ. ਮੁਤਾਬਕ ਭਾਰਤ ਟੀਮ ਇੰਗਲੈਂਡ ਲਈ 2 ਜੂਨ ਨੂੰ ਉਡਾਨ ਭਰ ਸਕਦੀ ਹੈ। ਇਸ ਤੋਂ ਪਹਿਲਾਂ ਉਸ ਨੂੰ ਕੁਝ ਦਿਨਾਂ ਤਕ ਸਖਤ ਇਕਾਂਤਵਾਸ ਵਿਚੋਂ ਲੰਘਣਾ ਪਵੇਗਾ। ਇੰਗਲੈਂਡ ਪਹੁੰਚਣ ’ਤੇ ਟੀਮ ਸਾਊਥੰਪਟਨ ਵਿਚ ਇਕੱਠੀ ਹੋਵੇਗੀ ਤੇ ਇੱਥੇ ਉਸ ਨੂੰ ਅਭਿਆਸ ਕਰਨ ਦੀ ਮਨਜ਼ੂਰੀ ਹੋਵੇਗੀ। ਇੱਥੇ ਟੀਮ 18 ਜੂਨ ਨੂੰ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ. ) ਦਾ ਫਾਈਨਲ ਖੇਡੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵੈਂਕਟਾ ਕ੍ਰਿਸ਼ਣਾ ਕਾਰਤਿਕ ਨੇ ਜਿੱਤਿਆ ਸੁਪਰ ਹੀਰੋਜ਼ ਕੱਪ
NEXT STORY