ਨਵੀਂ ਦਿੱਲੀ (ਨਿਕਲੇਸ਼ ਜੈਨ)– ਚੈੱਸਬੇਸ ਇੰਡੀਆ ਹੈਲਫ ਫਾਊਂਡੇਸ਼ਨ ਵਲੋਂ ਆਯੋਜਿਤ ਭਾਰਤ ਦੇ ਚੋਟੀ ਦੇ ਦਿਵਿਆਂਗ ਖਿਡਾਰੀਆਂ ਵਿਚਾਲੇ ਤਿੰਨ ਦਿਨਾ ਸੁਪਰ ਹੀਰੋਜ਼ ਦਾ ਖਿਤਾਬ ਕਾਮਨਵੈਲਥ ਜੇਤੂ (ਦਿਵਿਆਂਗ) ਰਹਿ ਚੁੱਕੇ ਵੈਂਕਟਾ ਕਾਰਤਿਕ ਕ੍ਰਿਸ਼ਣਾ ਨੇ ਆਪਣੇ ਨਾਂ ਕਰ ਲਿਆ। ਉਸ ਨੇ ਫਾਈਨਲ ਵਿਚ ਏਸ਼ੀਅਨ ਪੈਰਾ ਖੇਡਾਂ ਦੇ ਸੋਨ ਤਮਗਾ ਜੇਤੂ ਤੇ ਮੌਜੂਦਾ ਰਾਸ਼ਟਰੀ ਬਲਾਈਂਡ ਸ਼ਤਰੰਜ ਚੈਂਪੀਅਨ ਕਿਸ਼ਨ ਗਾਂਗੁਲੀ ਨੂੰ ਆਰਮਗੋਦੇਨ ਟਾਈਬ੍ਰੇਕ ਵਿਚ ਇਸ ਸੈਕੰਡ ਦੇ ਫਰਕ ਨਾਲ ਹਰਾ ਦਿੱਤਾ। ਦੋਵਾਂ ਵਿਚਾਲੇ ਫਾਈਨਲਵਿਚ 2 ਰੈਪਿਡ ਮੁਕਾਬਲਿਆਂ ਵਿਚ ਨਤੀਜਾ 1-1 ਨਾਲ ਰਹਿਣ ਤੋਂ ਬਾਅਦ ਟਾਈਬ੍ਰੇਕ ਨਾਲ ਖਿਤਾਬ ਦਾ ਫੈਸਲਾ ਹੋਇਆ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ
ਇਸ ਤੋਂ ਪਹਿਲਾਂ ਦੇਸ਼ ਦੇ 15 ਬਿਹਤਰੀਨ ਦਿਵਿਆਂਗ ਖਿਡਾਰੀਆਂ ਨੂੰ ਨਾਕਆਊਟ ਆਧਾਰ ’ਤੇ ਖੇਡੀ ਗਈ ਇਸ ਆਨਲਾਈਨ ਪ੍ਰਤੀਯੋਗਿਤਾ ਵਿਚ ਸਥਾਨ ਦਿੱਤਾ ਗਿਆ ਸੀ। ਵੱਡੀ ਗੱਲ ਇਹ ਰਹੀ ਕਿ ਅਸਲ ਜ਼ਿੰਦਗੀ ਦੇ ਇਨ੍ਹਾਂ ਹੀਰੋ ਦੀ ਹੌਸਲਾਅਫਜ਼ਾਈ ਲਈ ਖੁਦ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਵੀ ਆਯੋਜਨ ਵਿਚ ਸ਼ਾਮਲ ਹੋਇਆ ਤੇ ਉਸ ਨੇ ਸਾਰੇ ਖਿਡਾਰੀਆਂ ਦੇ ਸਵਾਲਾਂ ਦਾ ਜਵਾਬ ਦਿੱਤਾ ਤੇ ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ, ਪੇਂਟਾਲਾ ਹਰਿਕ੍ਰਿਸ਼ਣਾ, ਵਿਦਿਤ ਗੁਜਰਾਤੀ, ਹਰਿਕਾ ਦ੍ਰੋਣਾਵਲੀ ਨੇ ਮੈਚ ਦੌਰਾਨ ਲਾਈਵ ਵਿਸ਼ਲੇਸ਼ਣ ਕੀਤਾ।
ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA
ਹੋਰਨਾਂ ਖਿਡਾਰੀਆਂ ਵਿਚ ਅਸ਼ਵਿਨ ਮਾਨਵਾਨਾ ਤੇ ਸਮਰਥ ਰਾਵ ਸੈਮੀਫਾਈਨਲ ਵਿਚ ਹਾਰ ਕੇ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਪੰਜਾਬ ਤੋਂ ਡੈੱਫ ਖਿਡਾਰਨ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਮਲਿਕਾ ਹਾਂਡਾ ਨੇ ਵੀ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੌਮਾਂਤਰੀ ਸੰਨਿਆਸ ਨਾਲ ਵਾਪਸੀ ਨਹੀਂ ਕਰੇਗਾ ਡਿਵਿਲੀਅਰਸ : CSA
NEXT STORY