ਨਵੀਂ ਦਿੱਲੀ– ਭਾਰਤ ਦੇ ਸਾਬਕਾ ਆਫ ਸਪਿੰਨਰ ਆਰ. ਅਸ਼ਵਿਨ ਨੇ ਆਸਟ੍ਰੇਲੀਆ ਵਿਰੁੱਧ ਮੌਜੂਦਾ ਲੜੀ ਵਿਚ ਭਾਰਤੀ ਟੀਮ ਮੈਨੇਜਮੈਂਟ ਦੇ ਟੀ-20 ਟੀਮ ਦੇ ਆਖਰੀ-11 ਵਿਚ ਅਰਸ਼ਦੀਪ ਸਿੰਘ ਨੂੰ ਸ਼ਾਮਲ ਨਾ ਕਰਨ ’ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਦੇ ਰਿਕਾਰਡ ਨੂੰ ਦੇਖਦੇ ਹੋਏ ਉਸ ਨੂੰ ਜਸਪ੍ਰੀਤ ਬੁਮਰਾਹ ਤੋਂ ਬਾਅਦ ਦੂਜੀ ਪਸੰਦ ਦਾ ਤੇਜ਼ ਗੇਂਦਬਾਜ਼ ਹੋਣਾ ਚਾਹੀਦਾ ਹੈ। ਅਸ਼ਵਿਨ ਦਾ ਮੰਨਣਾ ਹੈ ਕਿ ਅਰਸ਼ਦੀਪ ਵਰਗੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ।
ਅਸ਼ਵਿਨ ਨੇ ਕਿਹਾ, ‘‘ਜੇਕਰ ਬੁਮਰਾਹ ਖੇਡ ਰਿਹਾ ਹੈ ਤਾਂ ਅਰਸ਼ਦੀਪ ਸਿੰਘ ਦਾ ਨਾਂ ਤੁਹਾਡੇ ਤੇਜ਼ ਗੇਂਦਬਾਜ਼ਾਂ ਦੀ ਸੂਚੀ ਵਿਚ ਦੂਜੇ ਨੰਬਰ ’ਤੇ ਹੋਣਾ ਚਾਹੀਦਾ ਹੈ।’’
ਉਸ ਨੇ ਕਿਹਾ, ‘‘ਮੈਨੂੰ ਸਮਝ ਨਹੀਂ ਆ ਰਿਹਾ ਕਿ ਅਰਸ਼ਦੀਪ ਨੂੰ ਇਸ ਟੀਮ ਵਿਚ ਲਗਾਤਾਰ ਆਖਰੀ-11 ਵਿਚੋਂ ਬਾਹਰ ਕਿਉਂ ਰੱਖਿਆ ਜਾ ਰਿਹਾ ਹੈ। ਇਹ ਅਸਲ ਵਿਚ ਮੇਰੀ ਸਮਝ ਤੋਂ ਪਰੇ ਹੈ।’’
ਹਾਰ ਦੇ ਗ਼ਮ ਦਾ ਅਹਿਸਾਸ ਹੈ, ਜਿੱਤ ਦੀ ਖੁਸ਼ੀ ਮਹਿਸੂਸ ਕਰਨ ਦੀ ਉਡੀਕ : ਹਰਮਨਪ੍ਰੀਤ
NEXT STORY