ਸਪੋਰਟਸ ਡੈਸਕ : ਪੰਜਾਬ ਦੇ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤਿਰੂਵਨੰਤਪੁਰਮ ਦੇ ਮੈਦਾਨ 'ਤੇ ਖੇਡੇ ਗਏ ਪਹਿਲੇ ਟੀ-20 ਮੈਚ 'ਚ ਇਕ ਓਵਰ 'ਚ 3 ਵਿਕਟਾਂ ਲੈ ਕੇ ਗਦਰ ਮਚਾ ਦਿੱਤਾ। ਏਸ਼ੀਆ ਕੱਪ 'ਚ ਪਾਕਿਸਤਾਨ ਖ਼ਿਲਾਫ਼ ਅਹਿਮ ਮੈਚ 'ਚ ਇਕ ਸਧਾਰਨ ਕੈਚ ਛੱਡਣ ਤੋਂ ਬਾਅਦ ਅਰਸ਼ਦੀਪ ਦੀ ਸੋਸ਼ਲ ਮੀਡੀਆ 'ਤੇ ਕਾਫੀ ਨਿੰਦਾ ਹੋ ਰਹੀ ਸੀ ਪਰ ਜਿਵੇਂ ਹੀ ਉਹ ਇਕ ਓਵਰ 'ਚ ਦੱਖਣੀ ਅਫਰੀਕਾ ਨੂੰ ਮੂਧੇ ਮੂੰਹ ਲੈ ਆਇਆ, ਪੂਰਾ ਸੋਸ਼ਲ ਮੀਡੀਆ ਉਸ ਦੀ ਤਾਰੀਫ ਵਿੱਚ ਗੂੰਜ ਉਠਿਆ। ਦੇਖੋ ਵੀਡੀਓ-
ਅਰਸ਼ਦੀਪ ਨੇ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਖਤਰਨਾਕ ਬੱਲੇਬਾਜ਼ ਕਵਿੰਟਨ ਡੀਕਾਕ ਨੂੰ ਬੋਲਡ ਕੀਤਾ। ਉਸੇ ਓਵਰ ਦੀ 5ਵੀਂ ਗੇਂਦ 'ਤੇ ਉਹ ਰੋਸੋ ਨੂੰ ਪੰਤ ਦੇ ਹੱਥੋਂ ਕੈਚ ਆਊਟ ਕਰਵਾਉਣ 'ਚ ਸਫਲ ਰਿਹਾ। ਉਸ ਨੇ ਓਵਰ ਦੀ ਆਖਰੀ ਗੇਂਦ 'ਤੇ ਡੇਵਿਡ ਮਿਲਰ ਨੂੰ ਬੋਲਡ ਕਰਕੇ ਦੱਖਣੀ ਅਫਰੀਕਾ ਦੀ ਹਾਲਤ ਪਤਲੀ ਕਰ ਦਿੱਤੀ। ਦੱਖਣੀ ਅਫਰੀਕਾ ਨੇ ਤੀਜੇ ਓਵਰ ਤੱਕ 5 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਇਹ ਹਾਲਤ 2007 'ਚ ਪੋਰਟ ਐਲਿਜ਼ਾਬੇਥ ਮੈਦਾਨ 'ਤੇ ਵਿੰਡੀਜ਼ ਟੀਮ ਖ਼ਿਲਾਫ਼ ਹੋਈ ਸੀ। ਜਦੋਂ ਉਨ੍ਹਾਂ ਨੇ 10 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ।
ਫੈਨਸ ਨੇ ਕੀਤੀ ਤਾਰੀਫ਼



IND vs SA 1st T20I : ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ
NEXT STORY