ਸਪੋਰਟਸ ਡੈਸਕ— ਵਿਸ਼ਵ ਦੇ 7 ਮਹਾਦੀਪਾਂ ਦੀਆਂ ਪਹਾੜੀ ਚੋਟੀਆਂ 'ਤੇ ਤਿਰੰਗਾ ਲਹਿਰਾਉਣ ਵਾਲੀ ਦਿਵਿਆਂਗ ਪਰਬਤਾਰੋਹੀ ਅਰੁਣਿਮਾ ਸਿੰਨ੍ਹਾ ਨੇ ਹੁਣ ਪੈਰਾ ਗੇਮਸ 'ਚ ਵੀ ਆਪਣਾ ਨਾਂ ਰੌਸ਼ਨ ਕਰਨ ਦੀ ਇੱਛਾ ਜਤਾਈ ਹੈ। ਇਸ ਤਹਿਤ ਪਦਮਸ਼੍ਰੀ ਐਵਾਰਡੀ ਨੇ ਐਥਲੈਟਿਕਸ ਦੇ ਤਹਿਤ ਡਿਸਕਸ ਥ੍ਰੋਅ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਕੌਮਾਂਤਰੀ ਜੈਵਲਿਨ ਥ੍ਰੋਅਰ ਸੁਮਨ ਰਾਣੀ ਨੇ ਅਰੁਣਿਮਾ ਸਿਨ੍ਹਾ ਨੂੰ ਮੁੱਢਲੀ ਟ੍ਰੇਨਿੰਗ ਸਿਖਾਉਣ ਦਾ ਜ਼ਿੰਮਾ ਉਠਾਇਆ ਹੈ।
ਲਖਨਊ ਸਾਈ ਸੈਂਟਰ 'ਚ ਤਿੰਨ ਦਿਨ ਪਹਿਲਾਂ ਸ਼ੁਰੂ ਹੋਈ ਟ੍ਰੇਨਿੰਗ ਦੇ ਬਾਰੇ 'ਚ ਅਰੁਣਿਮਾ ਨੇ ਦੱਸਿਆ ਕਿ ਪਰਬਤਾਰੋਹੀ ਦੇ ਤੌਰ 'ਤੇ ਸਾਲਾਂ ਤਕ ਮਿਹਨਤ ਨੇ ਮੇਰੇ ਹੌਸਲਿਆਂ ਨੂੰ ਹੋਰ ਵਧਾ ਦਿੱਤਾ ਹੈ। ਮੈਂ ਐਥਲੈਟਿਕਸ 'ਚ ਕੁਝ ਕਰਨਾ ਚਾਹੁੰਦੀ ਸੀ। ਇਸ ਲਈ ਥ੍ਰੋਅ ਦੇ ਈਵੈਂਟ ਨੇ ਮੇਰੇ ਹੌਸਲੇ ਨੂੰ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਕੁਝ ਟੂਰਨਾਮੈਂਟਾਂ 'ਚ ਤਮਗੇ ਵੀ ਜਿੱਤੇ। ਕੌਮਾਂਤਰੀ ਪੱਧਰ 'ਤੇ ਪੈਰਾ ਗੇਮਸ 'ਚ ਦੇਸ਼ ਲਈ ਤਮਗਾ ਜਿੱਤਣਾ ਚਾਹੁੰਦੀ ਹਾਂ। ਇਸ ਦੇ ਲਈ ਮੈਂ ਡਿਸਕਸ ਥ੍ਰੋਅ ਨੂੰ ਚੁਣਿਆ।

ਉਨ੍ਹਾਂ ਕਿਹਾ ਕਿ ਕਾਫੀ ਜੱਦੋਜਹਿਦ ਕਰਨ ਦੇ ਬਾਅਦ ਕੌਮਾਂਤਰੀ ਜੈਵਲਿਨ ਥ੍ਰੋਅਰ ਸੁਮਨ ਨਾਲ ਮੁਲਾਕਾਤ ਹੋਈ ਅਤੇ ਮੈਂ ਉਨ੍ਹਾਂ ਤੋਂ ਟ੍ਰੇਨਿੰਗ ਦੀ ਬੇਨਤੀ ਕੀਤੀ। ਉਨ੍ਹਾਂ ਨੇ ਮਦਦ ਦੇਣ ਦਾ ਭਰੋਸਾ ਦਿੱਤਾ ਅਤੇ ਅਸੀਂ ਲਖਨਊ ਦੇ ਸਾਈ ਸੈਂਟਰ 'ਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਦੋ ਘੰਟੇ ਦੇ ਸੈਸ਼ਨ ਦੇ ਦੌਰਾਨ ਰਨਿੰਗ, ਸਟ੍ਰੈਚਿੰਗ ਅਤੇ ਥ੍ਰੋਅ ਕਰ ਰਹੀ ਹਾਂ। ਉਮੀਦ ਹੈ ਕਿ ਸਾਡੀ ਜੋੜੀ ਜ਼ਰੂਰ ਸਫਲ ਹੋਵੇਗੀ। ਦੂਜੇ ਪਾਸੇ ਸੁਮਨ ਦੇਵੀ ਦਾ ਕਹਿਣਾ ਹੈ ਕਿ ਅਰੁਣਿਮਾ ਦੀ ਇੱਛਾ ਸ਼ਕਤੀ ਦਾ ਕੋਈ ਜਵਾਬ ਨਹੀਂ ਹੈ। ਇਕ ਪੈਰ ਦੇ ਸਹਾਰੇ ਜੋ ਇਨਸਾਨ ਐਵਰੈਸਟ ਦੀ ਚੋਟੀ 'ਤੇ ਚੜ੍ਹ ਗਿਆ ਹੈ, ਉਸ ਲਈ ਕੁਝ ਵੀ ਨਾਮੁਮਕਿਨ ਨਹੀਂ ਹੈ। ਮੈਂ ਆਪਣੇ ਵੱਲੋਂ ਅਰੁਣਿਮਾ ਨੂੰ ਬਿਹਤਰ ਬਣਾਉਣ ਦੀ ਹਰਸੰਭਵ ਕੋਸ਼ਿਸ਼ ਕਰਾਂਗੀ, ਬਾਕੀ ਸਭ ਉਸ ਦੇ ਪ੍ਰਦਰਸ਼ਨ 'ਤੇ ਨਿਰਭਰ ਕਰਦਾ ਹੈ ਕਿ ਉਹ ਖੁਦ ਨੂੰ ਕਿਸ ਪੱਧਰ ਤਕ ਲੈ ਜਾਂਦੀ ਹੈ।
ਮੈਂ ਬੀਤੇ ਸੀਜ਼ਨ ਜੋ ਵੀ ਕਿਹਾ ਉਸਦਾ ਮੈਨੂੰ ਕੋਈ ਪਛਤਾਵਾ ਨਹੀਂ : ਮੇਸੀ
NEXT STORY