ਰੋਮ- ਆਪਣਾ 100ਵਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੋਵਾਕ ਜੋਕੋਵਿਚ ਨੇ ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਤੋਂ ਹਟਣ ਦਾ ਐਲਾਨ ਕਰ ਦਿੱਤਾ ਹੈ। ਜੋਕੋਵਿਚ ਦੇ ਇਸ ਫੈਸਲੇ ਨੂੰ ਫ੍ਰੈਂਚ ਓਪਨ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਜਿੱਥੇ ਉਹ ਰਿਕਾਰਡ 25ਵੀਂ ਗ੍ਰੈਂਡ ਸਲੈਮ ਟਰਾਫੀ ਜਿੱਤਣ ਦੀ ਕੋਸ਼ਿਸ਼ ਕਰੇਗਾ।
ਰੋਮ ਦੇ ਮਿੱਟੀ ਦੇ ਕੋਰਟ 'ਤੇ ਆਯੋਜਿਤ ਇਟਾਲੀਅਨ ਓਪਨ ਦੇ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਜੋਕੋਵਿਚ ਇਸ ਸਾਲ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਸ ਸੀਜ਼ਨ ਵਿੱਚ ਜੋਕੋਵਿਚ ਦਾ ਪ੍ਰਦਰਸ਼ਨ ਬਹੁਤਾ ਵਧੀਆ ਨਹੀਂ ਰਿਹਾ। ਉਹ ਪਿਛਲੇ ਤਿੰਨ ਟੂਰਨਾਮੈਂਟਾਂ, ਮਿਆਮੀ ਓਪਨ, ਮੋਂਟੇ ਕਾਰਲੋ ਮਾਸਟਰਜ਼ ਅਤੇ ਮੈਡ੍ਰਿਡ ਓਪਨ ਵਿੱਚ ਹਾਰ ਗਿਆ ਸੀ।
ਚੇਨਈ ਦਾ ਸਾਹਮਣਾ ਅੱਜ ਪੰਜਾਬ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
NEXT STORY