ਚਨੇਈ— ਭਾਰਤ ਹੱਥੋਂ ਸੀਰੀਜ਼ ਹਾਰ ਜਾਣ 'ਤੇ ਵਿੰਡੀਜ਼ ਦੇ ਟੀ-20 ਕਪਤਾਨ ਕਾਰਲੋਸ ਬ੍ਰੈਥਵੇਟ ਨੇ ਮੰਨਿਆ ਕਿ 3-0 ਨਾਲ ਸੁਪੜਾ ਸਾਫ ਹੋਣਾ ਸ਼ਰਮਨਾਕ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਸੀਮਤ ਸਾਧਨਾਂ ਨਾਲ ਹਾਲ ਹੀ ਵਿਚ ਖਤਮ ਹੋਈ ਲੜੀ 'ਚ ਉਸ ਦੀ ਟੀਮ ਨੇ ਜਿਹੜਾ ਜੁਝਾਰੂਪਣ ਦਿਖਾਇਆ, ਉਹ ਉਸ ਦੀ ਪਛਾਣ ਰਿਹਾ। ਬ੍ਰੈਥਵੇਟ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਕਿਹਾ, ''ਮੇਰੇ ਕਹਿਣ ਦਾ ਮਤਲਬ ਹੈ ਕਿ 3-0 ਬਹੁਤ ਬੁਰਾ ਲੱਗਦਾ ਹੈ ਤੇ ਕਪਤਾਨ ਦੇ ਰੂਪ ਵਿਚ ਇਹ ਮੇਰੇ ਲਈ ਵੀ ਸ਼ਰਮਨਾਕ ਹੈ ਪਰ ਅਸੀਂ ਜਿਹੜਾ ਪ੍ਰਦਰਸ਼ਨ ਕੀਤਾ ਤੇ ਟੱਕਰ ਦਿੱਤੀ, ਇਹ ਦੇਖਦੇ ਹੋਏ ਕਿ ਸੀਮਤ ਸਾਧਨਾਂ ਨਾਲ ਆਪਣੀ ਸਰਵਸ੍ਰੇਸ਼ਠ ਸਮਰੱਥਾ ਦਿਖਾਉਣੀ ਸੀ, ਮੈਨੂੰ ਲੱਗਦਾ ਹੈ ਕਿ ਇਹ ਇਸ ਸੰਖੇਪ ਲੜੀ 'ਚ ਸਾਡਾ ਪ੍ਰਦਰਸ਼ਨ ਹੀ ਸਾਡੀ ਪਛਾਣ ਰਿਹਾ। ਉਸ ਨੇ ਕਿਹਾ ਕਿ ਟੀਮ ਦਾ ਮਨੋਬਲ ਵਧ ਰਿਹਾ ਹੈ। ਇਕ ਗਰੁੱਪ ਦੇ ਰੂਪ ਵਿਚ ਅਸੀਂ ਆਪਣੇ ਸਾਧਨਾਂ ਦਾ ਸਰਵਸ੍ਰੇਸ਼ਠ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲੇ ਮੈਚ ਵਿਚ ਅਸੀਂ ਸਖਤ ਟੱਕਰ ਦਿੱਤੀ, ਅਸੀਂ ਗੇਦ ਨਾਲ ਆਪਣੀ ਸਮਰੱਥਾ ਦਿਖਾਈ।
ਬ੍ਰੈਥਵੇਟ ਨੇ ਕਿਹਾ ਕਿ ਦੂਜੇ ਮੈਚ 'ਚ ਅਸੀਂ ਕੁਝ ਨਹੀਂ ਕਰ ਸਕੇ ਤੇ ਤੀਜੇ ਮੈਚ 'ਚ ਅਸੀਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਵੱਡੀ ਸਾਂਝੇਦਾਰੀ ਕਾਰਨ ਮੈਚ ਸਾਡੀ ਪਕੜ 'ਚੋਂ ਬਾਹਰ ਚਲਾ ਗਿਆ। ਫਿਰ ਵੀ ਅਸੀਂ ਅੰਤ ਤਕ ਟੱਕਰ ਦਿੱਤੀ।
ਆਸਟਰੇਲੀਆਈ ਦੌਰੇ ਤੋਂ ਪਹਿਲਾਂ ਧਵਨ ਦਾ ਫਾਰਮ 'ਚ ਪਰਤਣਾ ਮਹੱਤਵਪੂਰਨ
NEXT STORY