ਆਕਲੈਂਡ (ਬਿਊਰੋ)— ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਬਾਲ ਟੈਂਪਰਿੰਗ ਦੇ ਮੌਜੂਦਾ ਮਾਮਲੇ ਨੂੰ ਸ਼ਰਮਨਾਕ ਦੱਸਿਆ ਹੈ, ਪਰ ਐਸ਼ੇਜ਼ ਸੀਰੀਜ਼ ਦੌਰਾਨ ਸਟੀਵ ਸਮਿਥ ਨੇ ਹੋਈ ਬਾਲ ਟੈਂਪਰਿੰਗ ਝੂਠ ਦੱਸਿਆ ਹੈ। ਸਮਿਥ ਦਾ ਕਹਿਣਾ ਹੈ ਕਿ ਐਸ਼ੇਜ਼ ਸੀਰੀਜ਼ ਦੌਰਾਨ ਆਸਟਰੇਲੀਆਈ ਟੀਮ ਨੇ ਬਾਲ ਟੈਂਪਰਿੰਗ ਨਹੀਂ ਕੀਤੀ ਸੀ। ਆਸਟਰੇਲੀਆਈ ਟੀਮ ਵਲੋਂ ਦੱਖਣੀ ਅਫਰੀਕਾ ਖਿਲਾਫ ਤੀਜੇ ਟੈਸਟ ਮੈਚ 'ਚ ਗੇਂਦ ਨਾਲ ਛੇੜਖਾਨੀ ਕਰਨ ਦੀ ਘਟਨਾ ਨੇ ਪੂਰੀ ਕ੍ਰਿਕਟ ਦੁਨੀਆ ਨੂੰ ਹਿਲਾ ਕੇ ਰਖ ਦਿੱਤਾ ਹੈ। ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਖੁਦ ਇਸ ਗੱਲ ਨੂੰ ਸਵਿਕਾਰ ਕੀਤਾ ਹੈ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਸਮਿਥ ਨੂੰ ਆਪਣੀ ਕਪਤਾਨੀ ਤੋਂ ਵੀ ਹੱਥ ਧੋਣਾ ਪਿਆ ਹੈ।
ਐਸ਼ੇਜ਼ ਸੀਰੀਜ਼ ਦੌਰਾਨ ਹੋਈ ਅਜਿਹੀ ਘਟਨਾ ਦਾ ਨਹੀਂ ਪਤਾ: ਰੂਟ
ਬ੍ਰਿਟਿਸ਼ ਮੀਡੀਆ ਨੇ ਇਸ ਮਾਮਲੇ 'ਚ ਸਾਹਮਣੇ ਆਉਣ ਤੋਂ ਬਾਅਦ ਕਿਹਾ ਕਿ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਸਾਲ 2017-2018 'ਚ ਐਸ਼ੇਜ਼ ਸੀਰੀਜ਼ ਖੇਡੀ ਗਈ ਸੀ। ਐਸ਼ੇਜ਼ ਸੀਰੀਜ਼ 'ਚ ਵੀ ਇੰਗਲੈਂਡ ਦੇ ਕੁਝ ਖਿਡਾਰੀਆਂ ਨੇ ਆਸਟਰੇਲੀਆਈ ਖਿਡਾਰੀਆਂ ਵਲੋਂ ਗੇਂਦ ਨਾਲ ਛੇੜਖਾਨੀ ਕਰਨ ਦਾ ਸ਼ੱਕ ਜਤਾਇਆ ਸੀ। ਇਸ ਸੀਰੀਜ਼ 'ਚ ਇੰਗਲੈਂਡ ਨੂੰ 0-4 ਨਾਲ ਹਾਰ ਝਲਣੀ ਪਈ ਸੀ। ਹਾਲਾਂਕਿ ਰੂਟ ਨੇ ਇਸ ਮਾਮਲੇ 'ਚ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਰੂਟ ਨੇ ਕਿਹਾ ਕਿ ਐਸ਼ੇਜ਼ ਸੀਰੀਜ਼ 'ਚ ਬਾਲ ਟੈਂਪਰਿੰਗ ਦੀ ਅਜਿਹੀ ਕਿਸੇ ਘਟਨਾ ਦਾ ਮੈਨੂੰ ਨਹੀਂ ਪਤਾ। ਰੂਟ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਜੋ ਵੀ ਹੋਇਆ ਹੈ ਟੈਸਟ ਕ੍ਰਿਕਟ ਲਈ ਬਹੁਤ ਸ਼ਰਮਨਾਕ ਹੈ।
ਉਥੇ ਹੀ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੇ ਵੀ ਐਸ਼ੇਜ਼ 'ਚ ਆਸਟਰੇਲੀਆਈ ਗੇਂਦਬਾਜ਼ਾਂ ਦੇ ਬਾਲ ਟੈਂਪਰਿੰਗ ਦੀ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਉਸ ਨੇ ਕਿਹਾ ਕਿ ਐਸ਼ੇਜ਼ 'ਚ ਉਨ੍ਹਾਂ ਹਾਲਾਤਾਂ 'ਚ ਆਸਟਰੇਲੀਆਈ ਗੇਂਦਬਾਜ਼ ਰਿਵਰਸ ਸਵਿੰਗ ਹਾਸਲ ਕਰ ਰਹੇ ਸਨ, ਜੋ ਕਿ ਇੰਗਲੈਂਡ ਗੇਂਦਬਾਜ਼ ਨਹੀਂ ਕਰ ਪਾ ਰਹੇ ਸੀ ਅਤੇ ਇਸ 'ਤੇ ਕਾਫੀ ਸਵਾਲ ਵੀ ਉਠੇ ਸਨ। ਰੂਟ ਨੇ ਕਿਹਾ ਕਿ ਭਲੇ ਹੀ ਟੀਮ ਦੇ ਹਰ ਕਦਮ ਦੀ ਜ਼ਿੰਮੇਦਾਰੀ ਕਪਤਾਨ ਦੀ ਹੁੰਦੀ ਹੈ, ਪਰ ਖਿਡਾਰੀਆਂ ਨੂੰ ਵੀ ਆਪਣੀ ਜ਼ਿੰਮੇਦਾਰੀਆਂ ਦਾ ਧਿਆਨ ਰਖਣਾ ਚਾਹੀਦਾ ਹੈ।
IPL 'ਚ ਰਣਵੀਰ ਦਿਖਾਉਣਗੇ ਆਪਣਾ ਜਲਵਾ, 15 ਮਿੰਟ 'ਚ ਮਿਲਣਗੇ ਇੰਨੇ ਕਰੋੜ
NEXT STORY