ਨਵੀਂ ਦਿੱਲੀ- ਭਾਰਤੀ ਬੈਡਮਿੰਟਨ ਖਿਡਾਰੀਆਂ ਅਸ਼ਮਿਤਾ ਚਾਹਿਲਾ ਤੇ ਰਵੀ ਨੇ ਮਾਲੇ ’ਚ ਉਲਟ ਹਾਲਾਤ ’ਚ ਜਿੱਤ ਦਰਜ ਕਰਦੇ ਹੋਏ ਮਾਲਦੀਵ ਕੌਮਾਂਤਰੀ ਚੈਲੰਜ ’ਚ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਦੇ ਖਿਤਾਬ ਜਿੱਤੇ। ਤੀਜਾ ਦਰਜਾ ਪ੍ਰਾਪਤ ਅਸ਼ਮਿਤਾ ਨੇ ਇਕ ਸੈੱਟ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਆਲ ਇੰਡੀਅਨ ਮਹਿਲਾ ਸਿੰਗਲਜ਼ ਫਾਈਨਲ ’ਚ ਹਮਵਤਨ ਤਸਨੀਮ ਮੀਰ ਨੂੰ 19-21, 21-17, 21-11 ਨਾਲ ਹਰਾਇਆ।
ਅਸਾਮ ਦੀ ਖਿਡਾਰਨ ਦਾ ਇਹ ਤੀਜਾ ਬੀ. ਡਬਲਯੂ. ਐੱਫ. ਕੌਮਾਂਤਰੀ ਚੈਲੰਜ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਟਾਟਾ ਓਪਨ ਇੰਡੀਆ ਇੰਟਰਨੈਸ਼ਨਲ ਤੇ ਦੁਬਈ ਇੰਟਰਨੈਸ਼ਨਲ ਦਾ ਵੀ ਖਿਤਾਬ ਜਿੱਤਿਆ ਹੈ। ਪੁਰਸ਼ ਸਿੰਗਲਜ਼ ’ਚ ਗੈਰ ਦਰਜਾ ਪ੍ਰਾਪਤ ਰਵੀ ਨੇ ਮਲੇਸ਼ੀਆ ਦੇ ਸੱਤਵਾਂ ਦਰਜਾ ਪ੍ਰਾਪਤ ਸੂੰਗ ਜੂ ਵੇਨ ਨੂੰ ਸਿੱਧੇ ਸੈੱਟਾਂ ਵਿਚ 21-19, 21-18 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WTC ਫਾਈਨਲ 'ਚ ਹਾਰ ਮਗਰੋਂ ਭਾਰਤੀ ਟੀਮ ਨੂੰ ਇਕ ਹੋਰ ਝਟਕਾ, ਲੱਗਾ ਪੂਰੀ ਮੈਚ ਫੀਸ ਦਾ ਜੁਰਮਾਨਾ
NEXT STORY