ਸਪੋਰਟਸ ਡੈਸਕ— ਪੱਛਮੀ ਬੰਗਾਲ ’ਚ ਇਸ ਸਮੇਂ ਵਿਧਾਨਸਭਾ ਚੋਣਾਂ ਚਲ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਖੜ੍ਹੇ ਹੋਏ ਹਨ। ਅਸ਼ੋਕ ਡਿੰਡਾ ਨੂੰ ਭਾਰਤੀ ਜਨਤਾ ਪਾਰਟੀ ਨੇ ਮੋਇਨਾ ਵਿਧਾਨਸਭਾ ਸੀਟ ਤੋਂ ਟਿਕਟ ਦਿੱਤਾ ਹੈ। ਪਰ ਮੰਗਲਵਾਰ ਨੂੰ ਕੁਝ ਅਣਪਛਾਤੇ ਲੋਕਾਂ ਨੇ ਡਿੰਡਾ ਦੀ ਗੱਡੀ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਅਸ਼ੋਕ ਡਿੰਡਾ ਨੂੰ ਕਾਫ਼ੀ ਸੱਟਾਂ ਲੱਗੀਆਂ ਤੇ ਉਨ੍ਹਾਂ ਦੀ ਗੱਡੀ ਨੂੰ ਵੀ ਤੋੜਿਆ ਗਿਆ।
ਇਹ ਵੀ ਪੜ੍ਹੋ : IPl : ਸਮੇਂ ਦੀ ਪਾਬੰਦੀ ਨੂੰ ਲੈ ਕੇ ਸਖ਼ਤ BCCI , 90 ਮਿੰਟ ’ਚ ਖਤਮ ਕਰਨੀ ਹੋਵੇਗੀ ਪਾਰੀ
ਇਸ ਮਾਮਲੇ ’ਤੇ ਅਸ਼ੋਕ ਡਿੰਡਾ ਦੇ ਮੈਨੇਜਰ ਨੇ ਦੱਸਿਆ ਕਿ ਅਸ਼ੋਕ ਡਿੰਡਾ ਕਰੀਬ ਸਾਢੇ 4 ਵਜੇ ਇਕ ਰੋਡ ਸ਼ੋਅ ਤੋਂ ਵਾਪਸ ਆ ਰਹੇ ਸਨ। ਉਸੇ ਸਮੇਂ ਉੱਥੇ ਤ੍ਰਿਣਮੂਲ ਕਾਂਗਰਸ ਦੇ ਸਥਾਨਕ ਗੁੰਡੇ ਸ਼ਾਹਜਹਾਨ ਅਲੀ ਤੇ ਉਸ ਦੇ ਨਾਲ ਕਈ ਸਾਰੇ ਲੋਕ ਮੌਜੂਦ ਸਨ। ਭੀੜ ਨੇ ਉਨ੍ਹਾਂ ’ਤੇ ਡੰਡੇ, ਪੱਥਰ ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਭੀੜ ਨੇ ਇਸ ਤੋਂ ਬਾਅਦ ਕਾਰ ’ਤੇ ਲਗਾਤਾਰ ਪੱਥਰ ਸੁੱਟੇ, ਜਿਸ ਕਾਰਨ ਕਾਰ ’ਚ ਬੈਠੇ ਅਸ਼ੋਕ ਡਿੰਡਾ ਜ਼ਖ਼ਮੀ ਹੋ ਗਏ। ਭੀੜ ਨੇ ਉੱਥੇ ਆਉਣ-ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ ਜਿਸ ਕਾਰਨ ਅਸੀਂ ਕਿਤੇ ਵੀ ਨਹੀਂ ਜਾ ਸਕਦੇ ਸੀ। ਡਿੰਡਾ ਕਾਰ ਦੀ ਵਿਚਲੇ ਸੀਟ ’ਤੇ ਬੈਠੇ ਸਨ। ਸ਼ੁਕਰ ਹੈ ਕਿ ਜਦੋਂ ਗੱਡੀ ’ਤੇ ਪੱਥਰ ਸੁੱਟੇ ਜਾ ਰਹੇ ਸਨ ਉਸ ਸਮੇਂ ਉਨ੍ਹਾਂ ਨੇ ਆਪਣਾ ਸਿਰ ਹੇਠਾਂ ਕਰ ਲਿਆ।
ਇਹ ਵੀ ਪੜ੍ਹੋ : IPL 2021 : ਰਿਸ਼ਭ ਪੰਤ ਬਣੇ ਦਿੱਲੀ ਕੈਪੀਟਲਸ ਦੇ ਕਪਤਾਨ, ਸ਼੍ਰੇਅਸ ਅਈਅਰ ਟੂਰਨਾਮੈਂਟ ਤੋਂ ਬਾਹਰ
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਅਸ਼ੋਕ ਡਿੰਡਾ ਨੇ ਕੌਮਾਂਤਰੀ ਕ੍ਰਿਕਟ ਕਰੀਅਰ ਤੋਂ ਸੰਨਿਆਸ ਲੈ ਲਿਆ ਸੀ। ਸੰਨਿਆਸ ਲੈਣ ਦੇ ਬਾਅਦ ਅਸ਼ੋਕ ਡਿੰਡਾ ਨੇ ਆਪਣੀ ਦੂਜੀ ਪਾਰੀ ਰਾਜਨੀਤੀ ਦੇ ਮੈਦਾਨ ਤੋਂ ਸ਼ੁਰੂ ਕੀਤੀ। ਰਾਜਨੀਤੀ ’ਚ ਅਸ਼ੋਕ ਡਿੰਡਾ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਤੇ ਪੱਛਮੀ ਬੰਗਾਲ ’ਚ ਚੋਣਾਂ ਲਈ ਆਪਣਾ ਨਾਂ ਅੱਗੇ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੋਸਤਾਨਾ ਮੈਚ : ਭਾਰਤ ਨੂੰ ਦੂਜੇ ਮੁਕਾਬਲੇ ’ਚ ਯੂ. ਏ. ਈ. ਨੇ 6-0 ਨਾਲ ਹਰਾਇਆ
NEXT STORY