ਮੋਹਾਲੀ— ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦੇ ਅਰਧ ਸੈਂਕੜੇ ਨਾਲ ਕਿੰਗਸ ਇਲੈਵਨ ਪੰਜਾਬ ਨੇ ਐਤਵਾਰ ਨੂੰ ਇੱਥੇ ਆਈ. ਪੀ. ਐੱਲ. ਟੀ-20 ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੂੰ 4 ਦੌੜਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ ਹੈ। ਪੰਜਾਬ ਦੇ ਲਈ ਇਹ ਵੱਡੀ ਦਿੱਤੀ ਹੈ ਕਿਉਂਕਿ ਉਹ ਚੇਨਈ ਨੂੰ ਟੂਰਨਾਮੈਂਟ ਦੀ ਪਹਿਲੀ ਹਾਰ ਦੇਣ ਵਾਲੀ ਟੀਮ ਬਣੀ ਪਰ ਪੰਜਾਬ ਦੀ ਜਿੱਤ ਦੇ ਪਿੱਛੇ ਕਪਤਾਨ ਰਵੀਚੰਦਰਨ ਅਸ਼ਵਿਨ ਦਾ ਵੀ ਵੱਡਾ ਹੱਥ ਸੀ। ਉਸ ਨੇ ਮੈਚ ਦੇ ਦੌਰਾਨ ਇਕ ਇਸ ਤਰ੍ਹਾਂ ਦਾ ਫੈਸਲਾ ਲਿਆ ਸੀ ਜਿਸ ਨੇ ਚੇਨਈ ਤੋਂ ਮੈਚ ਖੋਹ ਲਿਆ ਸੀ।
ਅੰਪਾਇਰ ਦੇ ਫੈਸਲੇ ਨੂੰ ਦਿੱਤੀ ਚੁਣੌਤੀ
ਪੰਜਾਬ ਤੋਂ ਮਿਲੇ 198 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਟੀਮ ਇਖ ਸਮੇਂ 6 ਓਵਰਾਂ 'ਚ 2 ਵਿਕਟਾਂ 'ਤੇ 50 ਦੌੜਾਂ ਤੋਂ ਜ਼ਿਆਦਾ ਬਣਾ ਚੁੱਕੀ ਸੀ। ਉਸ ਸਮੇਂ ਕ੍ਰੀਜ਼ 'ਤੇ ਸੈਮ ਬਿਲਿੰਗਸ ਤੇ ਅੰਬਾਤੀ ਰਾਇਡੂ ਮੌਜੂਦ ਸੀ। ਮੈਚ ਦਾ 7ਵਾਂ ਓਵਰ ਖੁਦ ਕਪਤਾਨ ਅਸ਼ਵਿਨ ਕਰਵਾਉਣ ਆਏ ਤੇ ਸਾਹਮਣੇ ਬਿਲਿੰਗਸ ਸੀ। ਅਸ਼ਵਿਨ ਨੇ ਓਵਰ ਦੀ ਚੌਥੀ ਗੇਂਦ 'ਤੇ ਬਿਲਿੰਗਸ ਨੂੰ ਵੀਟ ਕੀਤਾ ਤੇ ਗੇਂਦ ਪੈਡ 'ਤੇ ਜਾ ਲੱਗੀ। ਪੈਡ 'ਤੇ ਲੱਗਣ ਤੋਂ ਬਾਅਦ ਗੇਂਦ ਬਾਊਂਡਰੀ ਕੋਲ ਪਹੁੰਚ ਗਈ ਤੇ ਅੰਪਾਇਰ ਨੇ ਲੈੱਗ ਵਾਈ ਦਾ ਚੌਕਾ ਦੇ ਦਿੱਤਾ। ਪਰ ਗੇਂਦ ਜਿਸ ਤਰ੍ਹਾਂ ਹੀ ਪੈਡ 'ਤੇ ਲੱਗੀ ਤਾਂ ਅਸ਼ਵਿਨ ਨੇ ਐੱਲ. ਬੀ. ਡਬਲਯੂ. ਦੀ ਅਪੀਲ ਕੀਤੀ ਤੇ ਰਵੀਊ ਲਿਆ। ਰਵੀਊ 'ਚ ਬਿਲਿੰਗਸ ਬਿਲਕੁਲ ਠੀਕ ਆਊਟ ਹੁੰਦੇ ਦਿਖ ਰਹੇ ਸੀ। ਇਸ ਤੋਂ ਬਾਅਦ ਅੰਪਾਇਰ ਨੇ ਗਲਤੀ ਮੰਨਦੇ ਹੋਏ ਬਿਲਿੰਗਸ ਨੂੰ ਆਊਟ ਦਿੱਤਾ ਤੇ ਪੰਜਾਬ ਨੇ ਚੇਨਈ ਦਾ ਤੀਜਾ ਸ਼ਿਕਾਰ ਕੀਤਾ। ਬਿਲਿੰਗਸ 8 ਗੇਂਦਾਂ 'ਚ 9 ਦੌੜਾਂ ਹੀ ਬਣਾ ਸਕੇ।
ਇਕ ਵਾਰ ਫਿਰ ਮੈਦਾਨ 'ਤੇ ਦਿਖੀ ਬ੍ਰਾਵੋ ਤੇ ਗੇਲ ਦੀ ਦੋਸਤੀ
NEXT STORY